UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
Monday, Feb 26, 2024 - 04:35 AM (IST)
 
            
            ਖਰੜ (ਰਣਬੀਰ) : ਮੋਹਾਲੀ ਤੋਂ ਇਕ ਔਰਤ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਕਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਸੈਕਟਰ 88 ਅਪੂਰਵਾ ਅਪਾਰਟਮੈਂਟ ਦੀਆਂ ਰਹਿਣ ਵਾਲੀਆਂ ਤਿੰਨ ਔਰਤਾਂ ਖ਼ਿਲਾਫ਼ ਧਾਰਾ 323, 506, 34 ਤਹਿਤ ਮਾਮਲਾ ਦਰਜ ਕੀਤਾ ਹੈ। ਲਾਂਡਰਾਂ ਰੋਡ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਹ ਮੋਹਾਲੀ ਦੀਆਂ ਰਹਿਣ ਵਾਲੀਆਂ ਤਿੰਨ ਔਰਤਾਂ ਨਾਲ ਚੰਗੀ ਤਰ੍ਹਾਂ ਵਾਕਫ਼ ਹੈ, ਜਿਨ੍ਹਾਂ ’ਚੋਂ ਇਕ ਨੇ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ- ਮੋਟਰਸਾਈਕਲ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਬਾਈਕ ਸਵਾਰ ਭੈਣ ਦੀ ਮੌਕੇ 'ਤੇ ਹੋਈ ਮੌਤ, ਭਰਾ ਗੰਭੀਰ ਜ਼ਖ਼ਮੀ
ਇਹ ਕਹਿ ਕੇ ਉਸ ਨੇ ਕਿਹਾ ਕਿ ਉਹ ਉਸ ਦਾ ਯੂ.ਕੇ. ਦਾ ਵੀਜ਼ਾ ਲਗਵਾ ਸਕਦੀ ਹੈ। ਉਸ ਦੇ ਕਹਿਣ ’ਤੇ ਔਰਤ ਨੇ ਉਸ ਨੂੰ ਪਾਸਪੋਰਟ ਸਣੇ 2 ਲੱਖ 70 ਹਜ਼ਾਰ ਦੇ ਦਿੱਤੇ, ਪਰ ਕੁਝ ਸਮੇਂ ਬਾਅਦ ਉਸ ਔਰਤ ਨੇ ਦੱਸਿਆ ਕਿ ਉਸ ਦਾ ਵੀਜ਼ਾ ਤਾਂ ਰਿਫਿਊਜ਼ ਹੋ ਗਿਆ ਹੈ। ਇਸ ਦੌਰਾਨ ਉਸ ਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਔਰਤ ਖ਼ੁਦ ਆਪਣਾ ਵੀਜ਼ਾ ਲਗਵਾ ਕੇ ਯੂ.ਕੇ. ਚਲੀ ਗਈ ਹੈ, ਜਦਕਿ ਉਸ ਪੈਸੇ ਤੇ ਪਾਸਪੋਰਟ ਅਜੇ ਵੀ ਉਸੇ ਔਰਤ ਕੋਲ ਮੌਜੂਦ ਹਨ। ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਉਸ ਨੇ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਤੇ ਨਾ ਹੀ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਕੀਤਾ।
ਬੀਤੇ ਦਿਨੀਂ ਉਸ ਨੂੰ ਉਕਤ ਔਰਤ ਦਾ ਮੈਸੇਜ ਆਇਆ ਤੇ ਉਸ ਨੂੰ ਘਰੋਂ ਬਾਹਰ ਆ ਕੇ ਪਾਸਪੋਰਟ ਅਤੇ ਸਲਿੱਪ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਉਕਤ ਔਰਤ ਦੇ ਘਰ ਦੇ ਬਾਹਰ ਪੁੱਜ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ ਤਾਂ ਉਕਤ ਤਿੰਨੋਂ ਔਰਤਾਂ ਇੱਕ ਕਾਰ ’ਚ ਸਵਾਰ ਹੋ ਕੇ ਉਸ ਕੋਲ ਆਈਆਂ। ਜਿਉਂ ਹੀ ਉਹ ਆਪਣੀ ਗੱਡੀ ’ਚੋਂ ਬਾਹਰ ਆਈ ਤਾਂ ਉਨ੍ਹਾਂ ਉਸ ਨੂੰ ਘੇਰ ਕੇ ਮਾਰਨਾ ਸ਼ੁਰੂ ਕਰਦਿਆਂ ਉਸ ’ਤੇ ਹਾਕੀ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
ਜ਼ਖ਼ਮੀ ਹੋਣ ਦੇ ਬਾਵਜੂਦ ਉਹ ਭੱਜ ਕੇ ਆਪਣੀ ਗੱਡੀ ’ਚ ਸਵਾਰ ਹੋ ਗਈ, ਪਰ ਉਨ੍ਹਾਂ ਉੱਥੇ ਵੀ ਉਸ ਨੂੰ ਕੁੱਟਣਾ ਜਾਰੀ ਰੱਖਿਆ। ਕਿਸੇ ਤਰ੍ਹਾਂ ਉਸ ਨੇ ਉੱਥੋਂ ਗੱਡੀ ਸਣੇ ਨਿਕਲ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਸ ਦਾ ਮੋਬਾਇਲ ਵੀ ਨੁਕਸਾਨਿਆ ਗਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਖਰੜ ਦਾਖ਼ਲ ਕਰਵਾਇਆ ਗਿਆ। ਪੁਲਸ ਨੂੰ ਸੂਚਿਤ ਕੀਤੇ ਜਾਣ ’ਤੇ ਸਿਟੀ ਪੁਲਸ ਨੇ ਮੁਲਜ਼ਮ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            