ਪਿਸਤੌਲ ਦੀ ਨੋਕ ’ਤੇ ਲੁਟੇਰੇ ਗੱਡੀ ਲੈ ਕੇ ਫਰਾਰ, ਮਾਮਲਾ ਦਰਜ

Friday, Aug 23, 2024 - 06:37 PM (IST)

ਪਿਸਤੌਲ ਦੀ ਨੋਕ ’ਤੇ ਲੁਟੇਰੇ ਗੱਡੀ ਲੈ ਕੇ ਫਰਾਰ, ਮਾਮਲਾ ਦਰਜ

ਮੋਗਾ (ਆਜ਼ਾਦ)- ਅਣਪਛਾਤੇ ਲੁਟੇਰਿਆਂ ਵੱਲੋਂ ਬੀਤੀ ਰਾਤ ਅੰਮ੍ਰਿਤਸਰ ਰੋਡ ’ਤੇ ਖੜ੍ਹੀ ਇਕ ਗੱਡੀ ਪਿਸਤੌਲ ਦੀ ਨੋਕ ’ਤੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੋਗਾ ਪੁਲਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਿੰਦਰਪਾਲ ਸਿੰਘ ਨਿਵਾਸੀ ਪੱਟੀ ਨੇ ਕਿਹਾ ਕਿ ਉਹ ਵਕਾਲਤ ਕਰਦਾ ਹੈ। ਬੀਤੇ ਦਿਨ ਆਪਣੀ ਪਤਨੀ, ਸੱਸ ਅਤੇ ਦੋ ਬੱਚਿਆਂ ਸਮੇਤ ਮੋਗਾ ਵਿਖੇ ਕਿਸੇ ਘਰੇਲੂ ਕੰਮ ਲਈ ਆਪਣੀ ਮਹਿੰਦਰਾ ਗੱਡੀ ’ਤੇ ਆਇਆ ਸੀ, ਜਦੋਂ ਵਾਪਸ ਜਾਣ ਸਮੇਂ ਉਹ ਅੰਮ੍ਰਿਤਸਰ ਰੋਡ ਮੋਗਾ ’ਤੇ ਸਥਿਤ ਕੋਰੀਅਰ ਕੰਪਨੀ ਦੇ ਸਾਹਮਣੇ ਪੁੱਜਾ ਤਾਂ ਗਰਮੀ ਦਾ ਮੌਸਮ ਹੋਣ ਕਾਰਨ ਉਹ ਗੱਡੀ ਸਟਾਰਟ ਖੜ੍ਹੀ ਕਰਕੇ ਆਪਣੀ ਪਤਨੀ ਸਮੇਤ ਕੋਰੀਅਰ ਦੇਣ ਲਈ ਉਪਰ ਚਲਾ ਗਿਆ। ਅੱਗੇ ਦੱਸਿਆ ਕਿ ਜਦੋਂ ਮੈਂ ਵਾਪਸ ਹੇਠਾਂ ਆਇਆ ਤਾਂ ਮੇਰੀ ਗੱਡੀ ਉਥੋਂ ਗਾਇਬ ਸੀ। ਮੈਂ ਆਸ-ਪਾਸ ਉਨ੍ਹਾਂ ਦੀ ਭਾਲ ਕਰਨ ਲੱਗਾ ਕਿਉਂਕਿ ਗੱਡੀ ਵਿਚ ਮੇਰੀ ਸੱਸ ਦੇ ਇਲਾਵਾ ਦੋਵੇਂ ਬੱਚੇ ਅਤੇ ਹੋਰ ਦਸਤਾਵੇਜ਼ ਵੀ ਸਨ। ਕੁਝ ਸਮੇਂ ਬਾਅਦ ਮੇਰੀ ਸੱਸ ਅਤੇ ਬੱਚਿਆਂ ਨੇ ਮੈਨੂੰ ਆ ਕੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਪਿਸਤੌਲ ਦੀ ਨੋਕ ’ਤੇ ਗੱਡੀ ਵਿਚ ਦਾਖ਼ਲ ਹੋਏ ਅਤੇ ਭਜਾ ਕੇ ਲੈ ਗਏ। ਸਾਨੂੰ ਕੁਝ ਦੂਰੀ ’ਤੇ ਸੁੰਨਸਾਨ ਜਗ੍ਹਾ ਕੋਲ ਉਤਾਰ ਦਿੱਤਾ ਅਤੇ ਗੱਡੀ ਲੈ ਗਏ। 

ਇਹ ਵੀ ਪੜ੍ਹੋ- ਛੱਤੀਸਗੜ੍ਹ 'ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਉਸ ਨੇ ਕਿਹਾ ਕਿ ਗੱਡੀ ਵਿਚ ਦਸਤਾਵੇਜ਼ਾਂ ਦੇ ਇਲਾਵਾ ਮੇਰਾ ਅਤੇ ਮੇਰੀ ਪਤਨੀ ਦਾ ਪਰਸ ਵੀ ਸੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਰਾਏ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਤਾਂਕਿ ਲੁਟੇਰਿਆਂ ਅਤੇ ਗੱਡੀ ਦਾ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-  ਵਿਦੇਸ਼ ਜਾਣ ਲਈ ਖ਼ਾਤੇ 'ਚ ਲੱਖਾਂ ਰੁਪਏ ਕਰ ਦਿੱਤੇ ਸ਼ੋਅ, ਫਿਰ ਜੋ ਹੋਇਆ ਉਸ ਨੂੰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News