ਫ਼ਿਰੋਜ਼ਪੁਰ ਦੇ ਇਸ ਸਕੂਲ ਦੇ ਅਧਿਆਪਕਾਂ ਦੀ ਨਿਵੇਕਲੀ ਪਹਿਲ, ਹੜ੍ਹ ਪ੍ਰਭਾਵਿਤ ਬੱਚਿਆਂ ਦਾ ਚੁੱਕਿਆ ਖ਼ਰਚਾ
09/18/2023 2:54:25 PM

ਫ਼ਿਰੋਜ਼ਪੁਰ- ਸਰਹੱਦ ਦੇ 14 ਪਿੰਡਾਂ ਦੇ ਇਕਲੌਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ: ਸਤਿੰਦਰ ਸਿੰਘ ਨੇ ਹੜ੍ਹਾਂ ਤੋਂ ਪ੍ਰਭਾਵਿਤ ਬੱਚਿਆਂ ਦੀਆਂ ਫੀਸਾਂ ਅਤੇ ਬੋਰਡ ਦੀਆਂ ਫੀਸਾਂ ਦਾ ਪ੍ਰਬੰਧ ਕਰਨ ਲਈ ਅਧਿਆਪਕ ਦਿਵਸ 'ਤੇ ਈਚ ਵਨ ਅਡਾਪਟ ਵਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ 'ਚ ਸਕੂਲਾਂ ਦੇ 27 ਅਧਿਆਪਕਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰਾਂ ਦੇ ਯੋਗਦਾਨ ਸਦਕਾ ਹੁਣ ਤੱਕ ਕਰੀਬ 1.10 ਲੱਖ ਰੁਪਏ ਇਕੱਠੇ ਹੋ ਚੁੱਕੇ ਹਨ। ਜਿਸ ਕਾਰਨ 115 ਵਿਦਿਆਰਥੀਆਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ
ਪ੍ਰਿੰਸੀਪਲ ਨੇ ਦੱਸਿਆ ਕਿ ਅਧਿਆਪਕਾਂ ਨੇ 9ਵੀਂ ਅਤੇ 11ਵੀਂ ਜਮਾਤ ਦੀ ਰਜਿਸਟ੍ਰੇਸ਼ਨ ਅਤੇ ਕਾਂਟੀਨਿਊਸ਼ਨ ਫੀਸ ਪਹਿਲਾਂ ਹੀ ਆਪਣੀ ਜੇਬ ਵਿੱਚੋਂ ਜਮ੍ਹਾ ਕਰਵਾ ਦਿੱਤੀ ਹੈ। ਸਕੂਲ 'ਚ ਨੌਵੀਂ ਜਮਾਤ ਦੇ 126 ਅਤੇ 11ਵੀਂ ਜਮਾਤ ਦੇ 110 ਵਿਦਿਆਰਥੀ ਹਨ। ਅਜਿਹੇ 'ਚ ਉਨ੍ਹਾਂ ਨੇ 35 ਹਜ਼ਾਰ 800 ਰੁਪਏ ਦੀ ਫ਼ੀਸ ਆਪਣੀ ਜੇਬ 'ਚੋਂ ਜਮ੍ਹਾ ਕਰਵਾਈ, ਜਿਸ ਨਾਲ ਕਰੀਬ 165 ਬੱਚਿਆਂ ਨੂੰ ਰਾਹਤ ਮਿਲੀ। ਹੁਣ 10ਵੀਂ ਜਮਾਤ ਦੇ 85 ਬੱਚਿਆਂ ਅਤੇ 12ਵੀਂ ਜਮਾਤ ਦੇ 123 ਬੱਚਿਆਂ ਦੀ ਬੋਰਡ ਫੀਸ ਜਮ੍ਹਾ ਕਰਵਾਈ ਜਾਵੇਗੀ। ਹੁਣ ਤੱਕ ਅਧਿਆਪਕਾਂ ਨੇ 69 ਹਜ਼ਾਰ 800 ਰੁਪਏ ਜਮ੍ਹਾ ਕਰਵਾਏ ਹਨ। ਮੌਜੂਦਾ ਸਮੇਂ 'ਚ 50 ਵਿਦਿਆਰਥੀਆਂ ਦੀ ਫ਼ੀਸ ਜਮ੍ਹਾ ਕਰਵਾਈ ਜਾ ਰਹੀ ਹੈ ਜਿਨ੍ਹਾਂ ਬੱਚਿਆ ਦੇ ਪਿਤਾ ਨਹੀਂ ਹਨ।
ਇਹ ਵੀ ਪੜ੍ਹੋ- ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ, ਪੰਜਾਬ ਰਾਜ ਟੀਮ 'ਚ ਹੋਈ ਸਿਲੈਕਸ਼ਨ
ਪ੍ਰਿੰਸੀਪਲ ਨੇ ਦੱਸਿਆ ਇਸ ਲਈ ਤਿੰਨ ਅਧਿਆਪਕ ਵਿਸ਼ਾਲ ਗੁਪਤਾ, ਸਰੂਚੀ ਮਹਿਤਾ ਅਤੇ ਸ਼ਵੇਤਾ ਅਰੋੜਾ ਨੇ ਕਮੇਟੀ ਬਣਾਈ ਹੈ। ਸਕੂਲ ਦੇ ਅਧਿਆਪਕਾਂ ਨੇ ਹੜ੍ਹ ਦੌਰਾਨ 250 ਤੋਂ ਵਧ ਪਰਿਵਾਰ ਨੂੰ ਆਪਣੇ ਪੱਧਰ ਦੇ ਰਾਸ਼ਨ ਮੁਹੱਈਆ ਕਰਵਾਇਆ। ਜਦੋਂ ਵਿਦਿਆਰਥੀ ਸਕੂਲ ਆਉਣੇ ਸ਼ੁਰੂ ਹੋਏ ਤਾਂ ਕਰੀਬ 350 ਵਿਦਿਆਰਥੀਆਂ ਨੂੰ ਸਟੇਸ਼ਨਰੀ ਕਿੱਟ ਦਿੱਤੀ ਗਈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8