ਨਾਬਾਲਗ ਨਾਲ ਕੁਕਰਮ ਤੋਂ ਬਾਅਦ ਕਤਲ ਦੀ ਗੁੱਥੀ ਸੁਲਝੀ

02/06/2020 12:51:20 AM

ਲੁਧਿਆਣਾ, (ਜ.ਬ.)- 13 ਮਹੀਨੇ ਪਹਿਲਾਂ ਲਾਡੋਵਾਲ ਵਿਚ ਇਕ ਨਾਬਾਲਗ 12 ਸਾਲ ਦੀ ਲਡ਼ਕੀ ਦੀ ਸ਼ੱਕੀ ਹਲਾਤਾਂ ਵਿਚ ਲਾਸ਼ ਉਸ ਦੇ ਘਰ ਦੇ ਬਾਹਰੋਂ ਮਿਲੀ ਸੀ । ਇਸ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਨੇ 11 ਜਨਵਰੀ 2019 ਨੂੰ ਲਾਸ਼ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਸੀ। ਪੁਲਸ ਨੇ ਮੌਤ ਦੇ ਕਾਰਨ ਪਤਾ ਕਰਨ ਲਈ ਬਿਸਰਾ ਖਰਡ਼ ਲੈਬੋਰਟਰੀ ਵਿਚ ਭੇਜਿਆ ਜਿੱਥੋਂ ਕਰੀਬ 6 ਮਹੀਨੇ ਬਾਅਦ ਖੁਲਾਸਾ ਹੋਇਆ ਕਿ ਨਾਬਾਲਗ ਲੜਕੀ ਨਾਲ ਪਹਿਲਾਂ ਕੁਕਰਮ ਕੀਤਾ ਗਿਆ ਫਿਰ ਗਲਾ ਘੁੱਟ ਕੇ ਕਤਲ ਕੀਤਾ ਗਿਆ । ਇਸ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਨੇ 29 ਜੂਨ 2019 ਨੂੰ ਮ੍ਰਿਤਕ ਲਡ਼ਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਲਾਡੋਵਾਲ ਦੇ ਰਹਿਣ ਵਾਲੇ ਰਿੰਕੂ ਕੁਮਾਰ ਲਵਲੀ ਪੁੱਤਰ ਗਿਆਨ ਚੰਦ ਅਤੇ ਗੁਰਮੀਤ ਸਿੰਘ ਮਤਾ ਪੁੱਤਰ ਬਨਾਰਸੀ ਦਾਸ ਖਿਲਾਫ ਕਤਲ ਅਤੇ ਕੁਕਰਮ ਦਾ ਕੇਸ ਦਰਜ ਕੀਤਾ ਪਰ ਥਾਣਾ ਲਾਡੋਵਾਲ ਦੇ ਸਾਬਕਾ ਮੁਖੀ ਨੇ ਕਤਲ ਦਾ ਪੂਰੇ ਕੇਸ ਪਤਾ ਨਾ ਹੋਣ ਕਾਰਨ ਠੰਢੇ ਬਸਤੇ ਵਿਚ ਪਾ ਦਿੱਤਾ ਸੀ। ਪੁਲਸ ਨੇ ਦੋਵਾਂ ਮੁਲਜ਼ਮਾਂ ਤੋਂ ਕਈ ਵਾਰ ਪੁੱਛਗਿਛ ਕੀਤੀ ਪਰ ਕੇਸ ਹੱਲ ਨਹੀਂ ਹੋਇਆ। ਜਿਸ ਤੋਂ ਬਾਅਦ ਥਾਣਾ ਲਾਡੋਵਾਲ ਦੇ ਨਵੇਂ ਮੁਖੀ ਬਲਵਿੰਦਰ ਸਿੰਘ ਨੇ ਕੇਸ ਨੂੰ ਅਗਸਤ ਵਿਚ ਆਪਣੇ ਹੱਥ ਵਿਚ ਲਿਆ ਅਤੇ ਜਾਂਚ ਤੋਂ ਬਾਅਦ ਕਤਲ ਕਰਨ ਅਤੇ ਕੁਕਰਮ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀ ਖੇਤ ਵਿਚ ਘਾਹ ਵੱਢਣ ਦਾ ਕੰਮ ਕਰਦੇ ਹਨ, ਜਿਸ ਕਾਰਨ ਨਾਬਾਲਗ ਲਡ਼ਕੀ ਦੇ ਮਾਤਾ ਪਿਤਾ ਨਾਲ ਰੰਜ਼ਿਸ਼ ਰੱਖਦੇ ਸਨ । ਇਸ ਕਾਰਨ ਮੁਲਜ਼ਮਾਂ ਨੇ 11 ਜਨਵਰੀ ਨੂੰ ਜਦੋਂ ਲਡ਼ਕੀ ਦੇ ਮਾਂ-ਬਾਪ ਘਰ ਨਹੀਂ ਸਨ ਤਾਂ ਉਸ ਨਾਲ ਕੁਕਰਮ ਕੀਤਾ ਅਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।

 


Bharat Thapa

Content Editor

Related News