ਨੂੰਹ ਵੱਲੋਂ ਕੁੱਟ-ਮਾਰ ਕਰਨ ’ਤੇ ਸੱਸ ਨੇ ਲਿਆ ਫਾਹ

Monday, Oct 22, 2018 - 02:29 AM (IST)

ਨੂੰਹ ਵੱਲੋਂ ਕੁੱਟ-ਮਾਰ ਕਰਨ ’ਤੇ ਸੱਸ ਨੇ ਲਿਆ ਫਾਹ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਨੂੰਹ ਵੱਲੋਂ ਕੁੱਟ-ਮਾਰ ਕਰਨ  ਤੋਂ ਪ੍ਰੇਸ਼ਾਨ ਸੱਸ ਨੇ ਖੁਦਕੁਸ਼ੀ  ਕਰ ਲਈ। ਥਾਣਾ ਦਿਡ਼੍ਹਬਾ ਦੇ ਥਾਣੇਦਾਰ ਪ੍ਰਮੀਤ ਕੁਮਾਰ ਨੇ ਦੱਸਿਆ ਕਿ  ਗੁਰਪ੍ਰੀਤ ਸਿੰਘ ਵਾਸੀ ਤੂਰਵਣਜਾਰਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 18 ਅਕਤੂਬਰ ਨੂੰ ਉਸ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਤੂਰਵਣਜਾਰਾ ਨੇ ਉਸ ਦੀ ਮਾਂ ਪਰਮਜੀਤ ਕੌਰ ਨਾਲ ਹੱਥੋਪਾਈ ਕੀਤੀ ਅਤੇ ਚਾਕੂ ਨਾਲ ਵਾਰ ਕਰਦਿਆਂ ਕੁੱਟ-ਮਾਰ ਕੀਤੀ, ਜਿਸ ਕਾਰਨ ਉਸ ਦੀ ਮਾਂ ਨੇ ਬੇਇੱਜ਼ਤੀ ਨਾ ਸਹਾਰਦੇ ਹੋਏ ਪੱਖੇ ਨਾਲ ਫਾਹ ਲੈ ਲਿਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਹਰਪ੍ਰੀਤ ਕੌਰ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News