ਤਾਲੇ ਤੋੜ ਕੇ ਘਰ ਦਾ ਸਾਮਾਨ ਲਿਜਾਣ ਦੀ ਕੋਸ਼ਿਸ਼ ਕਰਨ ਵਾਲਿਅਾਂ ’ਤੇ ਪਰਚਾ
Monday, Jan 21, 2019 - 06:51 AM (IST)

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਕਥਿਤ ਰੂਪ ’ਚ ਇਕ ਘਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰ ਦੇ ਤਾਲੇ-ਤੋਡ਼ ਕੇ ਸਾਮਾਨ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਥਾਣਾ ਆਰਿਫ ਕੇ ਦੀ ਪੁਲਸ ਨੇ 4 ਵਿਅਕਤੀਆਂ ਅਤੇ 7 ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੁੱਦਈ ਜਸਵੰਤ ਸਿੰਘ ਸਾਬਕਾ ਪਟਵਾਰੀ ਪੁੱਤਰ ਹਰਲਾਮ ਸਿੰਘ ਵਾਸੀ ਆਰਿਫ ਕੇ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਨਿਰੰਜਣ ਸਿੰਘ, ਰਤਨੇਸ਼ਵਰ ਸਿੰਘ, ਅਮਰ ਸਿੰਘ, ਬਲਵੀਰ ਸਿੰਘ ਤੇ 7 ਹੋਰ ਅਣਪਛਾਤਿਆਂ ਨੇ ਹਮਸਲਾਹ ਹੋ ਕੇ ਉਸ ਦੇ ਘਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰ ਦੇ ਤਾਲੇ ਤੋਡ਼ ਕੇ ਉਸ ਦਾ ਘਰੇਲੂ ਸਾਮਾਨ ਕੈਂਟਰ ਵਿਚ ਲੱਦ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।