ਅਬੋਹਰ ਸਟੇਸ਼ਨ ਤੋਂ ਬਰਾਮਦ ਹੋਈ ਲੜਕੀ ਮਾਪਿਅਾਂ ਨਾਲ ਜਾਣ ਤੋਂ ਕੀਤਾ ਇਨਕਾਰ

Monday, Jan 07, 2019 - 04:10 AM (IST)

ਅਬੋਹਰ ਸਟੇਸ਼ਨ ਤੋਂ ਬਰਾਮਦ ਹੋਈ ਲੜਕੀ ਮਾਪਿਅਾਂ ਨਾਲ ਜਾਣ ਤੋਂ ਕੀਤਾ ਇਨਕਾਰ

ਮੋਗਾ,(ਅਾਜ਼ਾਦ)- ਨਾਬਾਲਗ ਲਡ਼ਕੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਆਖਿਰਕਾਰ  ਪੁਲਸ ਪ੍ਰਸ਼ਾਸਨ ਨੇ ਉਸ  ਸਮੇਂ ਸੁੱਖ ਦਾ ਸਾਹ ਲਿਆ, ਜਦੋਂ ਇਸ ਮਾਮਲੇ ’ਚ ਨਾਮਜ਼ਦ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਲਡ਼ਕੀ ਨੂੰ ਬਰਾਮਦ ਕਰ ਕੇ ਅੱਜ ਇੱਥੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਦੂਜੇ ਪਾਸੇ ਮਾਮਲੇ ਵਿਚ ਨਾਮਜ਼ਦ ਗੋਲੂ ਨਿਵਾਸੀ ਗੋਧੇਵਾਲਾ ਨੂੰ ਅੱਜ ਦੋ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ  ਗਿਆ, ਅਦਾਲਤ ਨੇ  8 ਜਨਵਰੀ ਤੱਕ ਪੁਲਸ ਰਿਮਾਂਡ ਦਿੱਤਾ । ਬਰਾਮਦ ਲਡ਼ਕੀ ਦਾ ਸਿਵਲ ਹਸਪਤਾਲ ਵਿਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਉਸ ਦੇ ਮਾਣਯੋਗ ਅਦਾਲਤ ਵਿਚ ਬਿਆਨ ਦਰਜ ਕਰਵਾਏ ਗਏ ਹਨ । ਲਡ਼ਕੀ ਵੱਲੋਂ ਮਾਪਿਆਂ ਨਾਲ ਜਾਣ ਤੋਂ ਇਨਕਾਰ ਕਰਨ ਮਗਰੋਂ ਅਦਾਲਤ ਨੇ ਉਸ ਨੂੰ ਨਾਰੀ ਨਿਕੇਤਨ ਜਲੰਧਰ ਭੇਜਣ ਦਾ ਹੁਕਮ ਦਿੱਤਾ। 
ਦੱਸਣਯੋਗ ਹੈ ਕਿ ਇਹ ਮਾਮਲਾ ਉਸ ਵੇਲੇ ਗਰਮਾ ਗਿਆ ਸੀ, ਜਦੋਂ ਨਾਬਾਲਗ ਲਡ਼ਕੀ ਨੂੰ ਫੁਸਲਾ ਕੇ ਲਿਜਾਣ ਦੇ ਮਾਮਲੇ ਵਿਚ ਨਾਮਜ਼ਦ ਗੋਲੂ ਨੂੰ ਕਥਿਤ ਤੌਰ ’ਤੇ ਪੁਲਸ ਨੇ ਹਿਰਾਸਤ ਵਿਚ ਲੈਣ ਦੇ ਬਾਅਦ  ਪੁਲਸ  ’ਤੇ ਛੱਡਣ ਦਾ ਦੋਸ਼ ਲਾਉਂਦੇ ਹੋਏ ਨਗਰ ਨਿਗਮ ਮੋਗਾ ਦੇ ਬਹੁ ਗਿਣਤੀ ਕੌਂਸਲਰਾਂ ਨੇ ਪੀਡ਼ਤ ਪਰਿਵਾਰ ਦੇ ਹੱਕ ਵਿਚ ਸਿੱਧੇ ਤੌਰ ’ਤੇ ਨਿੱਤਰਦਿਆਂ ਥਾਣਾ ਸਿਟੀ-2 ਮੁੂਹਰੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਧਰਨੇ ਮਗਰੋਂ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਨੇ ਕੌਂਸਲਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਗੋਲੂ ਨੂੰ ਫੜ ਲਿਆ ਜਾਵੇਗਾ, ਜਿਸ ਮਗਰੋਂ ਪੁਲਸ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਉਸ ਨੂੰ 3 ਜਨਵਰੀ ਨੂੰ ਫੜ ਲਿਆ ਸੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਕਿਹਾ ਕਿ ਗੋਲੂ ਤੋਂ ਪੁੱਛਗਿੱਛ ’ਤੇ ਨਾਬਾਲਗ ਲਡ਼ਕੀ ਨੂੰ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਕੇ ਅੱਜ ਉਸ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ  ਗਿਆ ਪਰ ਲਡ਼ਕੀ ਨੇ ਮਾਪਿਆਂ ਨਾਲ ਜਾਣ ਤੋਂ ਇਨਕਾਰ ਕਰਨ ’ਤੇ ਉਸ ਨੂੰ ਨਾਰੀ ਨਿਕੇਤਨ ਜਲੰਧਰ ਭੇਜਿਆ ਗਿਆ ਹੈ, ਜਿਸ ਨੂੰ ਛੱਡਣ ਲਈ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਡ਼ਕੀ ਦਾ ਮੈਡੀਕਲ ਚੈੱਕਅੱਪ ਕਰਵਾਉਣ ਉਪਰੰਤ ਜਾਂਚ ਰਿਪੋਰਟ ਮੈਡੀਕਲ ਲੈਬਾਰਟਰੀ ਨੂੰ ਭੇਜੀ ਗਈ ਹੈ ਅਤੇ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


Related News