ਮੌਸਮ ''ਚ ਬਦਲਾਅ ਕਾਰਨ ਲੋਕਾਂ ਵਿਚ ਵਾਇਰਲ ਇਨਫੈਕਸ਼ਨ ਫੈਲਣ ਦਾ ਵਧਿਆ ਖ਼ਤਰਾ

Monday, Mar 11, 2024 - 02:25 PM (IST)

ਮੌਸਮ ''ਚ ਬਦਲਾਅ ਕਾਰਨ ਲੋਕਾਂ ਵਿਚ ਵਾਇਰਲ ਇਨਫੈਕਸ਼ਨ ਫੈਲਣ ਦਾ ਵਧਿਆ ਖ਼ਤਰਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਇਨ੍ਹੀਂ ਦਿਨੀਂ ਮੌਸਮ ਵਿਚ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਚ ਆਏ ਅਜਿਹੇ ਬਦਲਾਅ ਕਾਰਨ ਅਕਸਰ ਲੋਕ ਵਾਇਰਲ ਇਨਫੈਕਸ਼ਨ ਦੀ ਲਪੇਟ ਵਿਚ ਆ ਜਾਂਦੇ ਹਨ, ਜਿਸ ਕਾਰਨ ਬੁਖਾਰ, ਖੰਘ ਅਤੇ ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਅੱਜ-ਕੱਲ ਸਰਦੀਆਂ ਤੋਂ ਬਾਅਦ ਸ਼ੁਰੂ ਹੋਈ ਗਰਮੀ ਕਾਰਨ ਵਾਇਰਲ ਬੁਖਾਰ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਗਲੇ ਦੀ ਇਨਫੈਕਸ਼ਨ, ਤੇਜ਼ ਬੁਖਾਰ, ਪੂਰੇ ਸਰੀਰ ’ਚ ਦਰਦ, ਸਿਰ ਦਰਦ ਆਦਿ ਬੀਮਾਰੀਆਂ ਦੇ ਆਮ ਲੱਛਣ ਦੇਖਣ ਨੂੰ ਮਿਲਦੇ ਹਨ। ਵਾਇਰਲ ਬੁਖਾਰ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਦੁਆਰਾ ਖੂਨ ਦੇ ਕੁਝ ਟੈਸਟ ਵੀ ਕਰਵਾਏ ਜਾਂਦੇ ਹਨ। ਸ਼ਹਿਰ ਵਿਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਜਦੋਂ ਇਸ ਸਬੰਧੀ ਸਿੱਧੂ ਹਸਪਤਾਲ ਦੇ ਐੱਮ.ਡੀ. ਡਾ. ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਾਇਰਲ ਇਨਫੈਕਸ਼ਨ ਤੋਂ ਬਚਾਅ ਅਤੇ ਇਸ ਦੇ ਇਲਾਜ ਬਾਰੇ ਵਿਸਥਾਰ ਵਿਚ ਚਰਚਾ ਕੀਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)

ਵਾਇਰਲ ਬੁਖਾਰ ਦੇ ਕਾਰਨ

ਤਾਪਮਾਨ ਵਿਚ ਤਬਦੀਲੀ ਦੌਰਾਨ ਵਾਇਰਲ ਬੁਖਾਰ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਇਰਲ ਕੀਟਾਣੂ, ਜੋ ਕਿ ਨੰਗੀ ਅੱਖ ਲਈ ਅਦਿੱਖ ਹੁੰਦੇ ਹਨ, ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਤੇਜ਼ੀ ਨਾਲ ਸੰਚਾਰਿਤ ਹੋ ਸਕਦੇ ਹਨ। ਜਾਗਰੂਕਤਾ ਦੀ ਘਾਟ ਕਾਰਨ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਵਾਇਰਲ ਇਨਫੈਕਸ਼ਨ ਤੋਂ ਬਚਣ ਲਈ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਹੱਥ ਧੋਣਾ ਸਿਖਾਉਣਾ ਚਾਹੀਦਾ ਹੈ। ਆਪਣੇ ਮੂੰਹ ਅਤੇ ਨੱਕ ਨੂੰ ਸਿੱਧਾ ਛੂਹਣ ਤੋਂ ਬਚੋ, ਭਾਂਡਿਆਂ ਜਾਂ ਕੱਪਾਂ ਨੂੰ ਸਾਂਝਾ ਕਰਨ ਤੋਂ ਬਚੋ।

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਲੱਛਣ

ਆਮ ਸਰੀਰ ਦੇ ਤਾਪਮਾਨ ਵਿਚ ਵਾਧਾ ਜੋ 104 ਡਿਗਰੀ ਤੱਕ ਪਹੁੰਚ ਸਕਦਾ ਹੈ।

ਵਗਦਾ ਨੱਕ, ਗਲੇ ਵਿਚ ਖਰਾਸ਼, ਖੰਘ, ਮਤਲੀ, ਥਕਾਵਟ।

ਸਰੀਰ, ਮਾਸਪੇਸ਼ੀਆਂ, ਸਿਰ ਦਰਦ ਅਤੇ ਜੋੜਾਂ ਵਿਚ ਦਰਦ।

ਚਿਹਰੇ ’ਤੇ ਸੋਜ

ਬੁਖਾਰ ਨਾਲ ਕੰਬਣਾ

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਇਲਾਜ

ਐੱਮ.ਡੀ. ਡਾ. ਮਨਪ੍ਰੀਤ ਸਿੰਘ ਸਿੱਧੂ ਅਨੁਸਾਰ ਵਾਇਰਲ ਬੁਖ਼ਾਰ ਦਾ ਇਲਾਜ ਬੀਮਾਰੀ ਦੀ ਗੰਭੀਰਤਾ ’ਤੇ ਨਿਰਭਰ ਕਰਦਾ ਹੈ ਅਤੇ ਮਰੀਜ਼ ਦੇ ਬੁਖ਼ਾਰ ਨੂੰ ਘੱਟ ਕਰਨ ਲਈ ਐੱਨ. ਐੱਸ. ਏ. ਆਈ.ਡੀ. ਇਸ ਤੋਂ ਇਲਾਵਾ ਕੁਝ ਦਰਦ ਨਿਵਾਰਕ ਅਤੇ ਬੁਖਾਰ ਘਟਾਉਣ ਵਾਲੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਟੈਸਟ ਦੀ ਰਿਪੋਰਟ ਅਨੁਸਾਰ ਐਂਟੀਬਾਇਓਟਿਕਸ ਦਾ ਕੋਰਸ ਵੀ ਸ਼ੁਰੂ ਕੀਤਾ ਜਾਂਦਾ ਹੈ ਅਤੇ ਮਰੀਜ਼ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਇਰਲ ਬੁਖਾਰ ਇਕ ਹਫ਼ਤੇ ਤੱਕ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਰੋਗਾਣੂਨਾਸ਼ਕ ਦਵਾਈਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਮਰੀਜ਼ ਨੂੰ ਆਪਣਾ ਇਲਾਜ ਅੱਧ ਵਿਚਕਾਰ ਨਹੀਂ ਛੱਡਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News