ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
Sunday, Dec 08, 2024 - 06:19 PM (IST)
ਜਲੰਧਰ/ਚੰਡੀਗੜ੍ਹ (ਰੋਹਾਲ)- ਉੱਤਰੀ ਭਾਰਤ ’ਚ 2 ਦਿਨਾਂ ਤੋਂ ਸੀਤ ਲਹਿਰ ਦੇ ਜੋੜ ਫੜ੍ਹਨ ਨਾਲ ਸ਼ਹਿਰ ’ਚ ਵੀ ਠੰਢ ਵਧ ਗਈ ਹੈ। ਪਾਰੇ ’ਚ ਲਗਾਤਾਰ ਗਿਰਾਵਟ ਵਿਚਕਾਰ ਰਾਤ ਦਾ ਤਾਪਮਾਨ 7 ਡਿਗਰੀ ਤੋਂ ਹੇਠਾਂ ਆ ਗਿਆ ਹੈ। ਪਹਾੜਾਂ ’ਚ ਸ਼ਨੀਵਾਰ ਰਾਤ ਤੋਂ ਮੌਸਮ ’ਚ ਬਦਲਾਅ ਕਾਰਨ ਹੁਣ ਆਉਣ ਵਾਲੇ ਦਿਨਾਂ ’ਚ ਦਿਨ ਦਾ ਤਾਪਮਾਨ ਵੀ ਡਿੱਗੇਗਾ। ਤਿੰਨ ਦਿਨਾਂ ਤੱਕ ਪੱਛਮੀ ਗੜਬੜੀ ਸਰਗਰਮ ਰਹਿਣ ਕਾਰਨ ਕੋਹਰਾ ਪੈਣ ਦੇ ਨਾਲ-ਨਾਲ ਬਾਰਿਸ਼ ਦੀ ਵੀ ਸੰਭਾਵਨਾ ਹੈ। ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਰਾਤ ਨੂੰ ਵਧਦੀ ਠੰਡ ਦਾ ਅਸਰ ਦਿਨ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 24.6 ਸੀ।
ਛਾਉਣਗੇ ਬੱਦਲ
ਪੱਛਮੀ ਗੜਬੜੀ ਕਾਰਨ ਬੱਦਲ ਛਾਏ ਰਹਿ ਸਕਦੇ ਹਨ। ਮੌਸਮ ਵਿਭਾਗ ਨੇ ਵੀ ਹਲਕੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਹਿਮਾਚਲ ਅਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ ’ਤੇ ਤਿੰਨ ਦਿਨਾਂ ਤੱਕ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ’ਚ ਵੀ ਪਵੇਗਾ। ਐਤਵਾਰ ਅਤੇ ਸੋਮਵਾਰ ਨੂੰ ਹਲਕੇ ਬੱਦਲਾਂ ਤੋਂ ਬਾਅਦ ਉੱਤਰ-ਪੱਛਮੀ ਹਵਾਵਾਂ ਕਾਰਨ ਠੰਡ ਵੀ ਵਧੇਗੀ। 10 ਤੋਂ 15 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਕੰਬਣ ਮਹਿਸੂਸ ਹੋਵੇਗੀ।
ਪੰਜਾਬ 'ਚ ਵੱਡੀ ਵਾਰਦਾਤ, ਰੇਲਵੇ ਟਰੈਕ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
10 ਤੋਂ ਬਾਅਦ ਵਧੇਗਾ ਕੋਹਰਾ
ਪਹਾੜਾਂ ’ਚ 8 ਤੋਂ 10 ਦਸੰਬਰ ਤੱਕ ਬਰਫ਼ਬਾਰੀ ਅਤੇ ਮੀਂਹ ਤੋਂ ਬਾਅਦ ਸੀਤ ਲਹਿਰ ਦੇ ਨਾਲ ਕੋਹਰਾ ਵੀ ਵਧੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਸੰਘਣਾ ਕੋਹਰਾ ਪੈ ਸਕਦਾ ਹੈ। 15 ਦਸੰਬਰ ਤੋਂ ਬਾਅਦ ਪੱਛਮੀ ਗੜਬੜੀ ਦਾ ਇਕ ਸਪੈਲ ਪਿਛਲੇ ਦੋ ਮਹੀਨਿਆਂ ਦੇ ਸੋਕੇ ਨੂੰ ਖ਼ਤਮ ਕਰ ਸਕਦਾ ਹੈ। 14 ਸਾਲਾਂ ’ਚ ਪਹਿਲੀ ਵਾਰ ਅਕਤੂਬਰ ਅਤੇ ਨਵੰਬਰ ’ਚ ਪਾਣੀ ਦੀ ਇਕ ਬੂੰਦ ਨਹੀਂ ਡਿੱਗੀ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਜਾਂਦੇ ਹੋ Gym ਤਾਂ ਪੜ੍ਹੋ ਇਹ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਜਾਰੀ ਕੀਤਾ ਗਿਆ ਹੈ ਯੈਲੋ ਅਲਰਟ
ਦਰਅਸਲ, ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਦਾ ਅਸਰ ਉੱਤਰੀ ਭਾਰਤ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਕੱਲ੍ਹ ਵੀ ਰਹੇਗਾ। ਇਸ ਕਾਰਨ ਚੰਡੀਗੜ੍ਹ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਫਤਿਹਗੜ੍ਹ ਸਾਹਿਬ, ਐੱਸ.ਏ.ਐੱਸ. ਨਗਰ ਤੇ ਮਾਲੇਰਕੋਟਲਾ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
51 ਸਾਲ ਪਹਿਲਾਂ 0 ਡਿੱਗਰੀ ਸੀ ਪਾਰਾ
-31 ਦਸੰਬਰ 1973, ਸਭ ਤੋਂ ਠੰਢਾ ਦਿਨ, ਤਾਪਮਾਨ 0 ਡਿੱਗਰੀ
-5 ਦਸੰਬਰ 1993, ਸਭ ਤੋਂ ਗਰਮ ਦਿਨ, ਵੱਧ ਤੋਂ ਵੱਧ ਤਾਪਮਾਨ 29.3 ਡਿੱਗਰੀ
-14 ਦਸੰਬਰ 2014, ਸਭ ਤੋਂ ਵੱਧ ਮੀਂਹ, 74.2 ਮਿਲੀਮੀਟਰ
- ਦਸੰਬਰ 2023, ਪੂਰੇ ਮਹੀਨੇ ਮੀਂਹ ਨਹੀਂ ਪਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੜ ਵਾਪਸ ਪਰਤਿਆ ਕਿਸਾਨਾਂ ਦਾ ਜੱਥਾ, ਪੰਧੇਰ ਨੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8