ਕਾਰ ਨੇ ਰਿਕਸ਼ਾ ਨੂੰ ਮਾਰੀ ਟੱਕਰ, ਇਕ ਦੀ ਮੌਤ

11/21/2019 8:01:27 PM

ਮੋਗਾ, (ਅਜ਼ਾਦ)- ਅੱਜ ਸਵੇਰੇ ਤਡ਼ਕਸਾਰ ਜੀ. ਟੀ. ਰੋਡ ’ਤੇ ਤੇਜ਼ ਰਫਤਾਰ ਕਾਰ ਨੇ ਇਕ ਰਿਕਸ਼ਾ ਚਾਲਕ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਰਿਕਸ਼ਾ ਵਿਚ ਸਵਾਰ ਕਰਨਵੀਰ ਸ਼ਰਮਾ (40) ਨਿਵਾਸੀ ਜੰਮੂ ਦੀ ਮੌਤ ਹੋ ਗਈ। ਜਦਕਿ ਉਸਦੇ ਨਾਲ ਬੈਠੇ ਮਨੋਜ ਕੁਮਾਰ ਵਾਲ ਵਾਲ ਬਚ ਗਏ ਅਤੇ ਰਿਕਸ਼ਾ ਚਾਲਕ ਮਲਕੀਤ ਸਿੰਘ ਨਿਵਾਸੀ ਪਿੰਡ ਦਾਰਾਪੁਰ ਨੂੰ ਡੂੰਘੀ ਸੱਟ ਲੱਗੀ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ। ਹਾਦਸੇ ਦਾ ਪਤਾ ਲੱਗਣ ’ਤੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਸ ਮੁਲਾਜ਼ਮਾਂ ਨਾਲ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੱੁਛਗਿੱਛ ਕੀਤੀ ਗਈ।

ਜਾਣਕਾਰੀ ਅਨੁਸਾਰ ਕਰਨਵੀਰ ਸ਼ਰਮਾ ਨਿਵਾਸੀ ਜੰਮੂ ਜੋ ਆਪਣੇ ਟੈਂਪੂ ਟ੍ਰੇਵਲ ਨੂੰ ਮੁਰੰਮਤ ਲਈ ਮੋਗਾ ਜੀ. ਟੀ. ਰੋਡ ’ਤੇ ਇਕ ਵਰਕਸ਼ਾਪ ਵਿਚ ਕੱੁਝ ਦਿਨ ਪਹਿਲਾਂ ਛੱਡ ਗਿਆ ਸੀ। ਅੱਜ ਸਵੇਰ ਸਮੇਂ ਉਹ ਆਪਣੇ ਟੈਂਪੂ ਟ੍ਰੈਵਲ ਚਾਲਕ ਮਨੋਜ ਕੁਮਾਰ ਨਿਵਾਸੀ ਜੰਮੂ ਦੇ ਨਾਲ ਮੋਗਾ ਟੈਂਪੂ ਟ੍ਰੈਵਲ ਲੈਣ ਲਈ ਆਇਆ ਸੀ। ਜਦ ਉਹ ਦੋਵੇਂ ਬੱਸ ਸਟੈਂਡ ਤੋਂ ਮਲਕੀਤ ਸਿੰਘ ਦੇ ਰਿਕਸ਼ਾ ’ਤੇ ਬੈਠ ਕੇ ਵਰਕਸ਼ਾਪ ਵੱਲ ਜਾ ਰਹੇ ਸੀ ਤਾਂ ਉਹ ਜੀ. ਟੀ. ਰੋਡ ’ਤੇ ਬਲਦੇਵ ਸਿੰਘ ਦੇ ਢਾਬੇ ਦੇ ਕੋਲ ਪੱੁਜਾ ਤਾਂ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਉਨ੍ਹਾਂ ਦੇ ਰਿਕਸ਼ੇ ਨੂੰ ਟੱਕਰ ਮਾਰੀ ਅਤੇ ਉਹ ਇਸ ਹਾਦਸੇ ਵਿਚ ਜਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਉਥੇ ਕਰਨਵੀਰ ਸ਼ਰਮਾ ਨੇ ਦਮ ਤੋਡ਼ ਦਿੱਤਾ। ਜਦਕਿ ਮਲਕੀਤ ਸਿੰਘ ਰਿਕਸ਼ਾ ਚਾਲਕ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਇਸ ਹਾਦਸੇ ਵਿਚ ਮਨੋਜ ਕੁਮਾਰ ਵਾਲ ਵਾਲ ਬਚ ਗਏ। ਹੌਲਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਮਨੋਜ ਕੁਮਾਰ ਪੱੁਤਰ ਰਤਨ ਲਾਲ ਨਿਵਾਸੀ ਜੰਮੂ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਹਾਦਸੇ ਦੇ ਬਾਅਦ ਫਰਾਰ ਹੋਣ ਵਿਚ ਸਫਲ ਹੋ ਗਿਆ ਪਰ ਕਾਰ ਦੀ ਨੰਬਰ ਪਲੇਟ ਡਿੱਗ ਗਈ ਸੀ, ਜਿਸ ਨਾਲ ਕਾਰ ਚਾਲਕ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕਰਨਵੀਰ ਸ਼ਰਮਾ ਦੀ ਲਾਸ਼ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।


Bharat Thapa

Content Editor

Related News