ਨਵੇਂ ਯੁੱਗ ਦੀ ਸ਼ੁਰੂਆਤ - ਭਰਾ ਨੇ ਆਪਣੀ ਭੈਣ ਦੇ ਬੰਨੀਂ ਰੱਖੜੀ

Monday, Aug 03, 2020 - 03:11 PM (IST)

ਨਵੇਂ ਯੁੱਗ ਦੀ ਸ਼ੁਰੂਆਤ - ਭਰਾ ਨੇ ਆਪਣੀ ਭੈਣ ਦੇ ਬੰਨੀਂ ਰੱਖੜੀ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਸਮਾਂ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ ਤੇ ਲੋਕ ਜਾਗਰੂਕ ਹੋ ਗਏ ਹਨ। ਕਈ ਲੋਕ ਹੁਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਹੀ ਮਾਣ-ਸਤਿਕਾਰ ਦੇ ਰਹੇ ਹਨ। ਅੱਜ ਰੱਖੜੀ ਦੇ ਤਿਓਹਾਰ ਮੌਕੇ ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ। ਪਿੰਡ ਇਸਲਾਮ ਵਾਲਾ ਤੋਂ ਬੂਟਾ ਸਿੰਘ ਮਾਨ ਆਪਣੀ ਭੈਣ ਹਰਗੋਬਿੰਦ ਕੌਰ ਸਰਾਂ ਦੇ ਕੋਲੋਂ ਆਪਣੇ ਗੁੱਟ 'ਤੇ ਰੱਖੜੀ ਬਣਵਾਉਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਆਇਆ ਸੀ। ਪਰ ਹਰਗੋਬਿੰਦ ਕੌਰ ਨੇ ਉਸ ਦੇ ਰੱਖੜੀ ਬੰਨਣ ਦੀ ਥਾਂ ਆਪਣੇ ਗੁੱਟ 'ਤੇ ਰੱਖੜੀ ਬਣਵਾਈ ਅਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ। ਜ਼ਿਕਰਯੋਗ ਹੈ ਕਿ ਹਰਗੋਬਿੰਦ ਕੌਰ ਇੱਕ ਜੂਝਾਰੂ ਨੇਤਾ ਹਨ ਤੇ ਸਭ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਜ਼ੋਰਦਾਰ ਆਵਾਜ ਬੁਲੰਦ ਕਰਨ ਤੇ ਲੱਗੇ ਹੋਏ ਹਨ ।

PunjabKesariPunjabKesari


author

Harinder Kaur

Content Editor

Related News