ਜੇਲ੍ਹ ''ਚ ਸੁੱਟਣ ਆਏ ਸਨ ਜਰਦਾ-ਬੀੜੀਆਂ ਦੇ ਪੈਕੇਟ, ਪੁਲਸ ਨੇ ਫੜ੍ਹ ਲਏ ਮੁੰਡੇ

Friday, Jan 16, 2026 - 08:54 PM (IST)

ਜੇਲ੍ਹ ''ਚ ਸੁੱਟਣ ਆਏ ਸਨ ਜਰਦਾ-ਬੀੜੀਆਂ ਦੇ ਪੈਕੇਟ, ਪੁਲਸ ਨੇ ਫੜ੍ਹ ਲਏ ਮੁੰਡੇ

ਫਰੀਦਕੋਟ, (ਰਾਜਨ)- ਕੇਂਦਰੀ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਸੁੱਟਣ ਵਾਲਿਆਂ ਨੂੰ ਸਮੇਂ-ਸਮੇਂ ’ਤੇ ਜੇਲ੍ਹ ਗਾਰਦ ਵੱਲੋਂ ਕਾਬੂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੇ ਮਾਮਲੇ 'ਚ ਜੇਲ੍ਹ ਪ੍ਰਸ਼ਾਸਨ ਫਰੀਦਕੋਟ ਵੱਲੋਂ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਨੂੰ ਪੱਤਰ ਲਿੱਖ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਅਤੇ ਕਾਰਵਾਈ ਕਰਨ ਵਾਸਤੇ ਵੀ ਲਿਖਿਆ ਗਿਆ ਹੈ। ਜਿਸ ’ਤੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਇਕ ਹਵਾਲਾਤੀ ਅਤੇ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਦੇ ਬਾਹਰ ਤਾਇਨਾਤ ਗਾਰਦ ਵੱਲੋਂ ਬਲਵਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਗੇਂਦਨੁਮਾ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚੋਂ 35 ਜਰਦੇ ਦੀਆਂ ਪੁੜੀਆਂ, 8 ਬੀੜੀਆਂ ਦੇ ਬੰਡਲ, 1 ਸਿਗਰਟਾਂ ਦੀ ਡੱਬੀ, 2 ਚਾਰਜਿੰਗ ਲੀਡਾਂ, 1 ਕੀਪੈਡ ਮੋਬਾਇਲ ਫੋਨ ਅਤੇ 11 ਖੁੱਲ੍ਹੇ ਕੈਪਸੂਲ ਬਰਾਮਦ ਹੋਏ। 

ਜਦੋਂ ਫੜ੍ਹੇ ਗਏ ਮੁੰਡਿਆਂ ਤੋਂ ਪੁੱਛਗਿੱਛ ਕੀਤੀ ਤਾਂ ਜੇਲ੍ਹ ਅੰਦਰ ਬੰਦ ਹਵਾਲਾਤੀ ਬਾਰੇ ਵੀ ਜਾਣਕਾਰੀ ਮਿਲੀ, ਜਦੋਂ ਗਾਰਦ ਵੱਲੋਂ ਹਵਾਲਾਤੀ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਦੌਰਾਨ ਉਸ ਪਾਸੋਂ ਵੀ 1 ਮੋਬਾਇਲ ਫੋਨ ਬਰਾਮਦ ਹੋਇਆ। ਇਸ ਸਬੰਧੀ ਦੋਵੇਂ ਮੌਕੇ ’ਤੇ ਕਾਬੂ ਕੀਤੇ ਮੁਲਜ਼ਮਾਂ ਅਤੇ ਹਵਾਲਾਤੀ ਦੇ ਖ਼ਿਲਾਫ਼ ਥਾਣਾ ਸਿਟੀ ਕੋਤਵਾਲੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Rakesh

Content Editor

Related News