ਪਹਿਲਾਂ ਨਾਬਾਲਿਗ ਕੁੜੀ ਨਾਲ ਵਧਾਈ ਨੇੜਤਾ, ਫਿਰ ਵਿਆਹ ਦਾ ਝਾਂਸਾ ’ਚ ਲੈ ਕੇ ਹੋਇਆ ਫ਼ਰਾਰ
Wednesday, Nov 23, 2022 - 05:38 PM (IST)

ਫਰੀਦਕੋਟ (ਰਾਜਨ) : ਜ਼ਿਲ੍ਹੇ ਦੇ ਇੱਕ ਪਿੰਡ ਨਿਵਾਸੀ ਨਾਬਾਲਗ ਕੁੜੀ ਜੋ ਨਰਮਾਂ ਚੁਗਣ ਲਈ ਰਾਜਸਥਾਨ ਗਈ ਸੀ ਨਾਲ ਇੱਕ ਵਿਅਕਤੀ ਵੱਲੋਂ ਮੇਲ-ਜੋਲ ਵਧਾਉਣ ਉਪਰੰਤ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ’ਤੇ ਸਥਾਨਕ ਥਾਣਾ ਸਦਰ ਵਿਖੇ ਕੁੜੀ ਦੇ ਪਿਤਾ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸਦੀ 13 ਸਾਲ ਦੀ ਕੁੜੀ ਜੋ ਘਰੇਲੂ ਕੰਮਕਾਰ ਕਰਦੀ ਸੀ ਵਿਹਲੀ ਹੋਂਣ ਕਰਕੇ ਪਿੰਡ ਡੋਹਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਆਪਣੀ ਭੈਣ ਨਾਲ ਨਰਮਾਂ ਚੁਗਣ ਲਈ ਰਾਜਸਥਾਨ ਗਈ ਸੀ ਜਿੱਥੇ ਉਸਦੀ ਜਾਣ ਪਛਾਣ ਡੋਹਕ ਵਾਸੀ ਕਿਰਪਾਲ ਸਿੰਘ ਨਾਲ ਹੋ ਗਈ।
ਇਹ ਵੀ ਪੜ੍ਹੋ- ਸੰਗਰੂਰ ਦੇ ਨੌਜਵਾਨ ਦੀ ਕੈਨੇਡਾ 'ਚ ਦੁਖਦਾਇਕ ਮੌਤ, ਕੁਝ ਮਹੀਨੇ ਪਹਿਲਾਂ ਮਿਲੀ ਸੀ ਪੀ. ਆਰ.
ਕੁੜੀ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੀ ਕੁੜੀ ਰਾਜਸਥਾਨ ਤੋਂ ਵਾਪਸ ਘਰ ਆਈ। ਬੀਤੇ 19 ਨਵੰਬਰ ਦੀ ਰਾਤ ਨੂੰ ਉਕਤ ਨੌਜਵਾਨ ਕਿਰਪਾਲ ਸਿੰਘ ਉਸਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਵਰਗਲਾ ਕੇ ਲੈ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਾਦ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੇ ਬਿਆਨਾਂ 'ਤੇ ਕਿਰਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੋ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਂਝੇ ਕਰੋ।