ਇਲਾਕੇ 'ਚ ਬਦਬੂ ਫੈਲਣ 'ਤੇ ਲੋਕਾਂ ਨੇ ਸੱਦੀ ਪੁਲਸ, ਜਦ ਘਰ ਦਾ ਦਰਵਾਜ਼ਾ ਤੋੜਿਆ ਤਾਂ ਸਭ ਰਹਿ ਗਏ ਹੈਰਾਨ

Saturday, Sep 23, 2023 - 03:28 PM (IST)

ਇਲਾਕੇ 'ਚ ਬਦਬੂ ਫੈਲਣ 'ਤੇ ਲੋਕਾਂ ਨੇ ਸੱਦੀ ਪੁਲਸ, ਜਦ ਘਰ ਦਾ ਦਰਵਾਜ਼ਾ ਤੋੜਿਆ ਤਾਂ ਸਭ ਰਹਿ ਗਏ ਹੈਰਾਨ

ਲੁਧਿਆਣਾ (ਰਾਜ) : ਪਿੰਡ ਇਆਲੀ ਸਥਿਤ ਕਿਰਾਏ ਦੇ ਕਮਰੇ ’ਚ ਰਹਿਣ ਵਾਲੇ ਇਕ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਇਲਾਕੇ ’ਚ ਬਦਬੂ ਫੈਲਣ ’ਤੇ ਲੋਕਾਂ ਨੇ ਪੁਲਸ ਨੂੰ ਬੁਲਾਇਆ। ਸੂਚਨਾ ਤੋਂ ਬਾਅਦ ਥਾਣਾ ਪੀ. ਏ. ਯੂ. ਦੀ ਪੁਲਸ ਪੁੱਜੀ। ਜਦ ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਲਟਕ ਰਹੀ ਸੀ, ਜੋ ਕਿ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਪੰਮੇ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਰੱਖਵਾ ਦਿੱਤੀ ਹੈ। ਉਸ ਦੇ ਪਰਿਵਾਰ ਸੂਚਨਾ ਭੇਜੀ ਜਾ ਚੁੱਕੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾਏਗੀ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ

ਪੁਲਸ ਦਾ ਕਹਿਣਾ ਹੈ ਕਿ ਇਲਾਕੇ ’ਚੋਂ ਪਤਾ ਲੱਗਾ ਹੈ ਕਿ ਪੰਮਾ ਮਜ਼ਦੂਰੀ ਕਰਦਾ ਸੀ ਅਤੇ ਇਕੱਲਾ ਰਹਿੰਦਾ ਸੀ। ਇਲਾਕੇ ’ਚ ਉਸ ਦੀ ਜ਼ਿਆਦਾ ਬੋਲਚਾਲ ਨਹੀਂ ਸੀ। ਸ਼ੁੱਕਰਵਾਰ ਸਵੇਰੇ ਅਚਾਨਕ ਇਲਾਕੇ ’ਚ ਬਦਬੂ ਆਉਣ ਲੱਗੀ। ਇਸ ਲਈ ਲੋਕਾਂ ਨੇ ਪੁਲਸ ਨੂੰ ਦੱਸਿਆ। ਪੁਲਸ ਨੇ ਮੌਕੇ ’ਤੇ ਪੁੱਜ ਕੇ ਜਦ ਗੇਟ ਤੋੜਿਆ ਤਾਂ ਅੰਦਰ ਲੋਹੇ ਦੇ ਗਾਡਰ ਨਾਲ ਰੱਸੇ ਦੇ ਸਹਾਰੇ ਪੰਮੇ ਦੀ ਲਾਸ਼ ਲਟਕ ਰਹੀ ਸੀ। ਪੁਲਸ ਨੇ ਲਾਸ਼ ਹੇਠਾਂ ਉਤਾਰੀ, ਜੋ ਕਿ ਕਾਲੀ ਹੋ ਚੁੱਕੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


author

Harnek Seechewal

Content Editor

Related News