ਬੇਆਬਾਦ ਪਏ ਮਕਾਨ ’ਚੋਂ ਮਿਲੀ ਲੜਕੇ ਦੀ ਲਾਸ਼

Sunday, Oct 20, 2019 - 07:39 PM (IST)

ਬੇਆਬਾਦ ਪਏ ਮਕਾਨ ’ਚੋਂ ਮਿਲੀ ਲੜਕੇ ਦੀ ਲਾਸ਼

ਮੋਗਾ,(ਆਜ਼ਾਦ)– ਸਰਦਾਰ ਨਗਰ ਮੋਗਾ ਦੀ ਗਲੀ ਨੰਬਰ 3 ’ਚ ਬੇਆਬਾਦ ਪਏ ਮਕਾਨ ’ਚੋਂ ਬਿਜਲੀ ਬੋਰਡ ਦੇ ਸਾਬਕਾ ਅਧਿਕਾਰੀ ਬਲਵੰਤ ਸਿੰਘ ਗਿੱਲ ਦੇ ਲੜਕੇ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਲੋਕਾਂ ਵੱਲੋਂ ਬਦਬੂ ਫੈਲਣ ’ਤੇ ਸਾਬਕਾ ਅਧਿਕਾਰੀ ਬਲਵੰਤ ਸਿੰਘ ਗਿੱਲ, ਜੋ ਸਰਾਭਾ ਨਗਰ ਲੁਧਿਆਣਾ ’ਚ ਰਹਿੰਦੇ ਹਨ ਨੂੰ ਸੂਚਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਸਿਟੀ ਸਾਊਥ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਉਥੇ ਪਹੁੰਚੇ ਅਤੇ ਜਾਂਚ ਦੇ ਇਲਾਵਾ ਲੋਕਾਂ ਤੋਂ ਪੁੱਛਗਿੱਛ ਕਰ ਮਕਾਨ ਅੰਦਰ ਜਾ ਦੇਖਿਆ ਤਾਂ ਉਥੇ ਬਦਬੂ ਫੈਲੀ ਹੋਈ ਸੀ ਅਤੇ ਕਬਾੜ ਦੇ ਸਾਮਾਨ ’ਚ ਨਵਦੀਪ ਸਿੰਘ (48) ਦੀ ਲਾਸ਼ ਪਈ ਸੀ, ਜਿਸ ਦਾ ਵਿਆਹ ਨਹੀਂ ਹੋਇਆ ਸੀ।

ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੌਤ ਦੇ ਕਾਰਣਾਂ ਦਾ ਪਤਾ ਚੱਲ ਸਕੇਗਾ। ਇਸ ਸਬੰਧੀ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ।


author

Bharat Thapa

Content Editor

Related News