ਔਰਤ ਹੈਰੋਇਨ ਸਮੇਤ ਗ੍ਰਿਫਤਾਰ
Sunday, Sep 30, 2018 - 06:54 AM (IST)

ਲੁਧਿਆਣਾ, (ਸਲੂਜਾ)- ਡਵੀਜ਼ਨ ਨੰ. 5 ਦੀ ਪੁਲਸ ਨੇ ਇਕ ਔਰਤ ਨੂੰ 4 ਗ੍ਰਾਮ ਹੈਰੋਇਨ ਅਤੇ 18000 ਰੁਪਏ ਦੀ ਨਕਦੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਾਰਟੀ ਨੇ ਬੱਸ ਸਟੈਂਡ ਦੇ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ।
ਉਸ ਸਮੇਂ ਜਦ ਹੱਥ ਵਿਚ ਇਕ ਲਿਫਾਫਾ ਫਡ਼ੇ ਪੈਦਲ ਆ ਰਹੀ ਔਰਤ ਨੇ ਘਬਰਾ ਕੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ। ਉਸਦੇ ਲਿਫਾਫੇ ’ਚੋਂ ਹੈਰੋਇਨ ਅਤੇ ਨਕਦੀ ਮਿਲੀ। ਪੁਲਸ ਨੇ ਕਥਿਤ ਦੋਸ਼ੀ ਹੁਸੀਨਾ ਦੇ ਖਿਲਾਫ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।