ਪ੍ਰੇਮੀ ਸੰਗ ਭੱਜੀ ਭਾਬੀ ਦਾ ਪਿੱਛਾ ਕਰਦੇ ਦਿਓਰ ਦੀ ਹਾਦਸੇ ''ਚ ਮੌਤ

4/29/2020 7:41:07 PM

ਮੋਗਾ, (ਆਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਸਮਾਧ ਭਾਈ ਨਿਵਾਸੀ ਇਕ ਲੜਕੇ ਗੋਰਾ ਸਿੰਘ ਦੀ ਆਪਣੇ ਪ੍ਰੇਮੀ ਸੰਗ ਭੱਜ ਰਹੀ ਭਾਬੀ ਦਾ ਪਿੱਛਾ ਕਰਦੇ ਹੋਏ ਹਾਦਸੇ 'ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਬਾਘਾਪੁਰਾਣਾ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਅਤੇ ਭਰਾਵਾਂ ਦੇ ਬਿਆਨਾਂ 'ਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਮਲਕੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਦਾ ਵਿਆਹ ਕਰੀਬ 6 ਸਾਲ ਪਹਿਲਾਂ ਉਸਦੇ ਭਰਾ ਗੋਰਾ ਸਿੰਘ ਨੇ ਆਪਣੀ ਸਾਲੀ ਵੀਰਪਾਲ ਕੌਰ ਨਿਵਾਸੀ ਪਿੰਡ ਰੋਡੇ ਨਾਲ ਕਰਵਾਈ ਸੀ ਅਤੇ ਮੇਰੇ ਇਕ ਲੜਕਾ ਵੀ ਹੈ। ਸਤਨਾਮ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਵੀਰਪਾਲ ਕੌਰ ਕਰੀਬ ਇਕ ਮਹੀਨਾ ਪਹਿਲਾਂ ਰਾਜਵੀਰ ਸਿੰਘ ਨਿਵਾਸੀ ਪਿੰਡ ਸਾਫੂਵਾਲਾ ਨਾਲ ਮੇਰੇ ਬੇਟੇ ਨੂੰ ਨਾਲ ਲੈ ਕੇ ਭੱਜ ਗਈ ਸੀ। ਬੀਤੀ 24 ਅਪ੍ਰੈਲ ਨੂੰ ਸਾਡੇ ਪਿੰਡ ਦੇ ਇਕ ਵਿਅਕਤੀ ਨੇ ਰਾਜਵੀਰ ਸਿੰਘ ਅਤੇ ਮੇਰੀ ਪਤਨੀ ਨੂੰ ਸਾਡੇ ਪਿੰਡ ਬੁਲਾਇਆ, ਤਾਂਕਿ ਉਹ ਉਨ੍ਹਾਂ ਨੂੰ ਸਮਝਾ ਸਕੇ, ਪਰ ਇਸ ਦੌਰਾਨ ਮੇਰੀ ਪਤਨੀ ਨੇ ਬੇਟਾ ਮੈਂਨੂੰ ਦੇ ਦਿੱਤਾ ਅਤੇ ਰਾਜਵੀਰ ਸਿੰਘ ਮੇਰੀ ਪਤਨੀ ਵੀਰਪਾਲ ਕੌਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਜਾਣ ਲੱਗਾ, ਮੇਰੇ ਛੋਟੇ ਭਰਾ ਗੋਰਾ ਸਿੰਘ ਨੇ ਮੋਟਰਸਾਈਕਲ 'ਤੇ ਉਨ੍ਹਾਂ ਦਾ ਪਿੱਛਾ ਕੀਤਾ, ਕਿਉਂਕਿ ਮੇਰੀ ਪਤਨੀ ਵੀਰਪਾਲ ਕੌਰ ਉਸਦੀ ਸਾਲੀ ਵੀ ਲੱਗਦੀ ਹੈ।
ਮੈਂ ਅਤੇ ਮੇਰੇ ਭਰਾ ਸੁਖਦੇਵ ਸਿੰਘ ਨੇ ਵੀ ਆਪਣੇ ਭਰਾ ਦੇ ਪਿੱਛੇ ਹੀ ਮੋਟਰਸਾਈਕਲ ਲਾ ਲਿਆ, ਜਦ ਅਸੀਂ ਪਿੰਡ ਸਮਾਧ ਭਾਈ ਤੋਂ ਚੰਨੂੰਵਾਲਾ ਵੱਲ ਕਰੀਬ ਦੋ ਕਿਲੋ ਮੀਟਰ ਹੀ ਗਏ ਸੀ ਤਾਂ ਸੜਕ 'ਤੇ ਮੇਰੇ ਭਰਾ ਗੋਰਾ ਸਿੰਘ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾ ਕੇ ਡਿੱਗ ਪਿਆ ਸੀ ਅਤੇ ਕੋਲ ਹੀ ਮੇਰਾ ਭਰਾ ਗੋਰਾ ਸਿੰਘ ਜ਼ਖਮੀ ਹਾਲਤ 'ਚ ਪਿਆ ਹੋਇਆ ਸੀ, ਜਿਸ ਨੂੰ ਅਸੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਉਥੇ ਮੇਰੇ ਭਰਾ ਨੇ ਦਮ ਤੋੜ ਦਿੱਤਾ। ਸਤਨਾਮ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਮੇਰੇ ਭਰਾ ਗੋਰਾ ਸਿੰਘ ਦੇ ਰਾਜਵੀਰ ਸਿੰਘ ਨੇ ਬਾਂਹ 'ਤੇ ਡਾਂਗ ਮਾਰੀ, ਜਿਸ ਕਾਰਨ ਮੇਰੇ ਭਰਾ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ ਅਤੇ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਦਾ ਪਤਾ ਲੱਗ ਸਕੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Content Editor Bharat Thapa