ਮੁੱਖ ਮਾਰਗ ‘ਤੇ ਬਲਕਰ ਨੂੰ ਲੱਗੀ ਭਿਅੰਨਕ ਅੱਗ,ਸੜਕੇ ਸੁਆਹ,ਚਾਲਕ ਜਖਮੀ

05/19/2022 3:36:44 PM

ਤਪਾ ਮੰਡੀ  (ਸ਼ਾਮ,ਗਰਗ) : ਅੱਜ ਦੁਪਹਿਰ 1 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਪੁਲਸ ਸਟੇਸ਼ਨ ਦੇ ਸਾਹਮਣੇ ਇੱਕ ਬਲਕਰ ਨੂੰ ਭਿਆਨਕ ਅੱਗ ਲੱਗਣ ਕਾਰਨ ਸੁਆਹ ਹੋ ਗਿਆ ।  ਚਾਲਕ ਜ਼ਖਮੀਂ ਹੋਣ ਕਾਰਨ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ। ਮੌਕੇ ’ਤੇ ਹਾਜ਼ਰ ਚਾਲਕ ਗੁਰਦਿੱਤ ਸਿੰਘ ਉਰਫ ਟੋਨੀ ਨੇ ਦੱਸਿਆ ਕਿ ਉਹ ਬਲਕਰ ‘ਚ ਸੀਮਿੰਟ ਦਾ ਘੋਲ ਪਟਿਆਲਾ ਤੋਂ ਖਾਲੀ ਕਰਕੇ ਵਾਪਸ ਬਠਿੰਡਾ ਜਾ ਰਿਹਾ ਸੀ ਜਦ ਤਪਾ ਨਜਦੀਕ ਰੁਕਣ ਲੱਗਾ ਤਾਂ ਗੱਡੀ ‘ਚ ਇੱਕਦਮ ਜਬਰਦਸਤ ਬਲਾਸਟ ਹੋਇਆ ਅਤੇ ਬਲਕਰ ਨੂੰ ਭਿਆਨਕ ਅੱਗ ਲੱਗ ਗਈ। ਚਾਲਕ ਨੇ ਇੱਕਦਮ ਛਾਲ ਮਾਰਕੇ ਹੇਠਾਂ ਉਤਰਿਆ, ਜਿਸ ‘ਚ ਉਸ ਦੀਆਂ ਲੱਤਾਂ-ਬਾਹਾਂ ’ਤੇ ਅੱਗ ਦਾ ਸੇਕ ਲੱਗਣ ਕਾਰਨ ਜ਼ਖਮੀਂ ਹੋ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਜ਼ਖਮੀਂ ਹਾਲਾਤ ’ਚ ਉਸ ਨੂੰ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਦਾਖਲ ਕਰਵਾਇਆ। ਘਟਨਾ ਦਾ ਪਤਾ ਲੱਗਦੈ ਹੀ ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ,ਥਾਣਾ ਮੁੱਖੀ ਇੰਸਪੈਕਟਰ ਬਲਵੰਤ ਸਿੰਘ,ਮੁਨਸੀ ਲਖਵੀਰ ਸਿੰਘ ਪਹੁੰਚ ਗਏ ਸੀ। ਘਟਨਾ ਦਾ ਪਤਾ ਲੱਗਦੈ ਹੀ ਤਪਾ ਫਾਇਰ ਬਿਰਗੇਡ ਦੀ ਗੱਡੀ ਨੇ ਪਹੁੰਚਕੇ ਅੱਗ ’ਤੇ ਕਾਬੂ ਪਾਇਆ ਅਤੇ ਅੱਗ ਇਨ੍ਹੀਂ ਜ਼ਬਰਦਸਤ ਸੀ ਕਿ ਆਸਮਾਨ ‘ਚ ਧੂੰਆਂ-ਧੂੰਆਂ ਹੀ ਦਿਖਾਈ ਦੇ ਰਿਹਾ ਸੀ ਅਤੇ ਬਰਨਾਲਾ ਸਾਈਡ ਤੋਂ ਆ ਰਹੀ ਟਰੈਫਿਕ ਨੂੰ ਦੂਸਰੇ ਸਾਈਡ ਕਰਨੀ ਪਈ। ਇਸ ਘਟਨਾ ‘ਚ ਬਲਕਰ ਸੜਕੇ ਰਾਖ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕੋਲ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਅਸਮਾਨ ‘ਚੋਂ ਹੀ ਅੱਗ ਨਿਕਲ ਰਹੀ ਦਿਖਾਈ ਦੇ ਰਹੀ ਸੀ। ਇਸੇ ਕਰਕੇ ਤਾਪਮਾਨ ਵੱਧ ਹੋਣ ਕਾਰਨ ਇਹ ਘਟਨਾ ਵਾਪਰੀ ਲੱਗਦੀ ਹੈ।   

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 


Meenakshi

News Editor

Related News