ਸਟੇਸ਼ਨਰੀ ਪ੍ਰਿੰਟਿਗ ''ਚ ਲੱਗੀ ਭਿਆਨਕ ਅੱਗ
Saturday, Jan 18, 2020 - 11:17 PM (IST)

ਲੁਧਿਆਣਾ, (ਰਿਸ਼ੀ)— ਡਵੀਜ਼ਨ ਨੰ. 4 ਦੇ ਇਲਾਕੇ ਸੂਦਾ ਮੁਹੱਲਾ 'ਚ ਸਟੇਸ਼ਨਰੀ ਪ੍ਰਿੰਟਿਗ ਕਰਨ ਵਾਲੀ ਇਕ ਯੂਨਿਟ 'ਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਲੱਗਭਗ 10 ਗੱਡੀਆਂ ਨੇ 3 ਘੰਟਿਆਂ ਦੀ ਸਖਤ ਮਿਹਨਤ ਦੇ ਬਾਅਦ ਅੱਗ ਬੁਝਾਈ।
ਜਾਣਕਾਰੀ ਦਿੰਦੇ ਭਾਗੀਰਥ ਪ੍ਰਿੰਟਪੈਕ ਦੇ ਮਾਲਕ ਅਨੁਰਾਗ ਸੂਦ ਨੇ ਦੱਸਿਆ ਕਿ ਉਸ ਦੀ ਇਕ ਮੰਜ਼ਿਲਾ ਫੈਕਟਰੀ ਹੈ, ਜਿੱਥੇ ਪ੍ਰਿੰਟਿਗ ਦਾ ਕੰਮ ਕਰਦੇ ਹਨ। ਸ਼ਨੀਵਾਰ ਸ਼ਾਮ ਲਗਭਗ 6.5 ਵਜੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਤਦ ਵਰਕਰਾਂ ਨੇ ਰੌਲਾ ਪਾਇਆ ਤੇ ਨੇੜੇ ਦੇ ਲੋਕ ਇਕੱਠੇ ਹੋ ਗਏ। ਉਸ ਨੂੰ ਫੋਨ ਕਰਨ ਦੇ ਨਾਲ ਨਾਲ ਵਰਕਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਤੰਗ ਗਲੀਆਂ ਹੋਣ ਕਾਰਣ ਅੱਗ ਬੁਝਾਉਣ 'ਚ ਫਾਇਰ ਕਰਮਚਾਰੀਆਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।