ਮੱਝਾਂ ਨਾਲ ਭਰੇ ਕੈਂਟਰ ਨਾਲ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ

Thursday, Aug 11, 2022 - 04:23 PM (IST)

ਮੱਝਾਂ ਨਾਲ ਭਰੇ ਕੈਂਟਰ ਨਾਲ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ

ਬਰੇਟਾ (ਬਾਂਸਲ) : ਮੱਝਾਂ ਨਾਲ ਭਰੇ ਕੈਂਟਰ ਦਾ ਟਾਇਰ ਫਟਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਯੂ. ਪੀ. ਨੂੰ ਜਾ ਰਿਹਾ ਮੱਝਾਂ ਦਾ ਭਰਿਆ ਬੋਲੈਰੋ ਕੈਂਟਰ ਪਿੰਡ ਕਾਹਨਗੜ੍ਹ ਦੇ ਨਜ਼ਦੀਕ ਅਚਾਨਕ ਟਾਇਰ ਫਟਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ’ਚ ਡਰਾਈਵਰ ਦਾਨਿਸ਼ ਖਾਨ ਪੁੱਤਰ ਸ਼ੌਕਤ ਅਲੀ ਵਾਸੀ ਸ਼ਾਮਲੀ (ਉੱਤਰ ਪ੍ਰੇਦਸ਼) ਦੀ ਮੌਕੇ ’ਤੇ ਮੌਤ ਹੋ ਗਈ।

ਇਸ ਹਾਦਸੇ ਦੌਰਾਨ ਕੈਂਟਰ ’ਚ ਮੌਜੂਦ ਮੱਝਾਂ ਜ਼ਖ਼ਮੀ ਹੋ ਗਈਆਂ। ਪੁਲਸ ਨੇ ਮ੍ਰਿਤਕ ਦੇ ਭਰਾ ਸਾਰਿਕ ਖਾਨ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ।


author

Manoj

Content Editor

Related News