ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਪਤੀ-ਪਤਨੀ ਸਣੇ 3 ਜ਼ਖਮੀ

10/14/2019 4:12:58 PM

ਤਪਾ ਮੰਡੀ (ਸ਼ਾਮ, ਗਰਗ) : ਅੱਜ ਸਵੇਰੇ 6 ਵਜੇ ਦੇ ਕਰੀਬ ਘੁੰਨਸ ਨਜ਼ਦੀਕ (ਬਰਨਾਲਾ-ਬਠਿੰਡਾ) ਮੁੱਖ ਮਾਰਗ 'ਤੇ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਪਤੀ-ਪਤਨੀ ਸਮੇਤ 3 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਆਪਣੀ ਪਤਨੀ ਅਮਰਪ੍ਰੀਤ ਕੌਰ ਅਤੇ ਕਮਲਦੀਪ ਸਿੰਘ ਪੁੱਤਰ ਭਜਨ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਕਾਰ 'ਚ ਸਵਾਰ ਹੋ ਕੇ ਲਹਿਰਾ ਮੁਹੱਬਤ ਤੋਂ ਮੋਹਾਲੀ ਦਵਾਈ ਲੈਣ ਲਈ ਜਾ ਰਹੇ ਸੀ, ਜਦ ਕਾਰ ਘੁੰਨਸ ਨਜ਼ਦੀਕ ਪੁੱਜੀ ਤਾਂ ਕਾਰ ਅੱਗੇ ਪਸ਼ੂ ਆ ਜਾਣ ਕਾਰਨ ਰਮਨਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਪ੍ਰੀਤ ਕੌਰ ਸਣੇ ਕਮਲਦੀਪ ਸਿੰਘ ਜ਼ਖਮੀ ਹੋ ਗਏ। ਕਮਲਦੀਪ ਸਿੰਘ ਦੀ ਪਤਨੀ ਸੁਰਿੰਦਰ ਕੌਰ ਠੀਕ ਹੈ। ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਜ਼ਖਮੀਆਂ ਦੇ ਪਰਿਵਾਰਕ ਮੈਂਬਰ ਹਸਪਤਾਲ ਤਪਾ ਪੁੱਜ ਗਏ।


cherry

Content Editor

Related News