ਟੈਂਕਰ ਚਾਲਕ ਨੇ ਦਰੜੀਆਂ ਭੇਡਾਂ, 10 ਭੇਡਾਂ ਦੀ ਮੌਤ 15 ਜ਼ਖਮੀ
Wednesday, Feb 02, 2022 - 11:20 AM (IST)

ਭੀਖੀ (ਤਾਇਲ): ਸਥਾਨਕ ਸੁਨਾਮ ਰੋਡ ’ਤੇ ਸ਼ਿਵ ਸ਼ਕਤੀ ਆਯੁਰਵੈਦਿਕ ਕਾਲਜ ਕੋਲ ਧੁੰਦ ਕਾਰਨ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਟੈਂਕਰ ਵੱਲੋਂ ਭੇਡਾਂ ਕੁਚਲੇ ਜਾਣ ਕਾਰਨ 10 ਭੇਡਾਂ ਦੀ ਮੌਤ ਅਤੇ 15 ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭੇਡਾਂ ਦੇ ਮਾਲਕ ਸ਼ਿਆਮ ਲਾਲ ਪੁੱਤਰ ਦਿਆਲ ਸਿੰਘ ਵਾਸੀ ਕੋਟਫੱਤਾ ਨੇ ਦੱਸਿਆ ਕਿ ਉਹ ਲਗਭਗ 200 ਭੇਡਾਂ ਦਾ ਇੱਜੜ ਲੈ ਕੇ ਸੁਨਾਮ ਵੱਲ ਜਾ ਰਿਹਾ ਸੀ ਕੁਝ ਭੇਡਾਂ ਖਤਾਨਾ ’ਚ ਚਰ ਰਹੀਆਂ ਸਨ ਅਤੇ ਕੁਝ ਭੇਡਾਂ ਸੜਕ ਵੱਲ ਸਨ।
ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ
ਸ਼ਿਆਮ ਲਾਲ ਨੇ ਦੱਸਿਆ ਕਿ ਚਰ ਰਹੀਆਂ ਭੇਡਾਂ ਨੂੰ ਮਾਨਸਾ ਵੱਲੋਂ ਆ ਰਹੇ ਟੈਂਕਰ ਨੇ ਉਨ੍ਹਾਂ ਦੀਆਂ ਭੇਡਾਂ ਨੂੰ ਕੁਚਲ ਦਿੱਤਾ। ਜਿਨ੍ਹਾਂ ਵਿੱਚੋਂ 10 ਭੇਡਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਈਆਂ, ਜਿਸ ਨਾਲ ਉਸਦਾ ਲਗਭਗ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਭੀਖੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ