ਜ਼ਹਿਰਲੀ ਚੀਜ਼ ਖਾਣ ਇਕ ਨੌਜਵਾਨ ਦੀ ਮੌਤ, ਪਰਿਵਾਰ ਮੈਂਬਰਾਂ ਨੇ ਨੂੰਹ ''ਤੇ ਲਗਾਏ ਦੋਸ਼

06/03/2020 12:03:09 PM

ਤਲੰਵਡੀ ਸਾਬੋ (ਮਨੀਸ਼ ਗਰਗ) : ਤਲਵੰਡੀ ਸਾਬੋ ਦੇ ਪਿੰਡਾ ਤਰਖਾਣਵਾਲਾ ਵਿਖੇ ਬੀਤੇ ਦਿਨ ਜ਼ਹਿਰਲੀ ਵਾਸਤੂ ਖਾਣ ਕਾਰਨ ਬੀਮਾਰ ਹੋਏ ਪਰਿਵਾਰਕ ਮੈਂਬਰਾਂ 'ਚੋਂ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਾਰੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਗਿਆ ਜਦੋਂ ਪਿੰਡ ਵਾਸੀਆਂ ਨੇ ਘਰ ਦੀ ਨੂੰਹ 'ਤੇ ਪਰਿਵਾਰ ਨੂੰ ਮਾਰਨ ਦੇ ਦੋਸ਼ ਲਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਮਾ ਮੰਡੀ ਪੁਲਸ 'ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਥਾਣੇ ਦਾ ਘਿਰਾਓ ਕਰ ਦਿੱਤਾ। ਜਦਕਿ ਦੂਜੇ ਪਾਸੇ ਪੁਲਸ ਨੇ ਨੂੰਹ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 6 ਜੂਨ ਨੂੰ ਲੈ ਕੇ ਪੁਖਤਾ ਪ੍ਰਬੰਧ, ਗੁਰੂ ਘਰ ਦੇ ਬਾਹਰ ਤਾਇਨਾਤ ਕੀਤੇ ਕਮਾਂਡੋ ਤੇ ਪੁਲਸ ਦੇ ਜਵਾਨ

ਜਾਣਕਾਰੀ ਮੁਤਾਬਕ ਪਿੰਡ ਤਰਖਾਣਵਾਲਾ ਵਿਖੇ ਬੀਤੇ ਕੁਝ ਦਿਨ ਪਹਿਲਾਂ ਜ਼ਹਿਰਲੀ ਚੀਜ਼ ਖਾਣ ਨਾਲ ਇਕ ਪੂਰਾ ਪਰਿਵਾਰ ਬੀਮਾਰ ਹੋ ਗਿਆ ਸੀ, ਜਿਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ। ਇਸੇ ਦੌਰਾਨ ਪਰਿਵਾਰ ਦੇ ਇਕ ਮੁੰਡੇ ਦੀ ਮੌਤ ਹੋ ਗਈ। ਅੱਜ ਜਦੋਂ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਹਸਪਤਾਲ ਤੋਂ ਵਾਪਸ ਘਰ ਪਰਤੇ ਤਾਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਮੌਤ ਦਾ ਪਤਾ ਲੱਗਾ। ਪਿੰਡ ਵਾਸੀਆਂ ਸਮੇਤ ਉਨ੍ਹਾਂ ਨੇ ਆਪਣੀ ਨੂੰਹ 'ਤੇ ਦੋਸ਼ ਲਗਾਏ ਕਿ ਉਸ ਨੇ ਹੀ ਉਨ੍ਹਾਂ ਨੂੰ ਮਾਰ ਦੀ ਕੋਸ਼ਿਸ਼ ਕੀਤੀ ਹੈ।  ਫਿਲਹਾਲ ਪੁਲਸ ਨੇ ਨੂੰਹ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਹਾਈਵੇ ਪ੍ਰਾਜੈਕਟ ਪਾਸ


Baljeet Kaur

Content Editor

Related News