ਸਤਲੁਜ ਦਰਿਆ ਦੇ ਘੇਰੇ 'ਚ ਛਾਪੇਮਾਰੀ ਦੌਰਾਨ ਹਜ਼ਾਰਾਂ ਲਿਟਰ ਲਾਹਣ ਬਰਾਮਦ

10/16/2020 2:07:22 PM

ਫਿਰੋਜ਼ਪੁਰ (ਕੁਮਾਰ, ਹਰਚਰਨ. ਬਿੱਟੂ): ਰੈਡ ਰੋਜ਼ ਦੇ ਚੱਲ ਰਹੇ ਆਪ੍ਰੇਸ਼ਨ ਅਧੀਨ ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਪੁਲਸ ਵਲੋਂ ਸਤਲੁਜ ਦਰਿਆ ਦੇ ਘੇਰੇ 'ਚ ਪਿੰਡ ਹਬੀਬ ਕੇ 'ਚ ਸਾਂਝੇ ਤੌਰ 'ਤੇ ਨਸ਼ੇ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ ਹੋਏ 50 ਹਜ਼ਾਰ ਲੀਟਰ ਲਾਹਨ, 25 ਤਰਪਾਲਾਂ, 16 ਆਇਰਨ ਡਰੰਮ, ਅਲਮੀਨੀਅਮ ਦੇ 7 ਭਾਂਡੇ, 5 ਖਾਲੀ ਟਿਊਬਾਂ ਅਤੇ 4 ਰਬੜ ਦੀਆਂ ਪਾਈਪਾਂ ਬਰਾਮਦ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਪੁਲਸ ਫਿਰੋਜ਼ਪੁਰ ਸ੍ਰ.ਭੁਪਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐੱਸ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਫਿਰੋਜ਼ਪੁਰ ਪੁਲਸ ਤੇ ਆਬਕਾਰੀ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਵਲੋਂ ਸਾਂਝੇ ਤੌਰ ਤੇ ਤਲਾਸ਼ੀ ਮੁਹਿੰਮ ਚਲਾਇਆ ਗਿਆ, ਜਿਸ ਦੌਰਾਨ 50 ਹਜ਼ਾਰ ਲੀਟਰ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ। ਇਸ ਤੋਂ ਇਲਾਵਾ 25 ਤਰਪਾਲਾਂ, 16 ਆਇਰਨ ਡਰੰਮ, ਅਲਮੀਨੀਅਮ ਦੇ 7 ਭਾਂਡੇ, 5 ਖਾਲੀ ਟਿਊਬਾਂ ਅਤੇ 4 ਰਬੜ ਦੀਆਂ ਪਾਈਪਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਮੁਹਿੰਮ ਐਕਸਾਈਜ਼ ਇੰਸਪੈਕਟਰ ਐੱਚ.ਐੱਸ.ਭੱਟੀ ਅਤੇ ਏ.ਐੱਸ.ਆਈ. ਮੰਗਲ ਸਿੰਘ ਨਾਰਕੋਟਿਕ ਸੈੱਲ ਫਿਰੋਜ਼ਪੁਰ ਪੁਲਸ ਦੀ ਨਿਗਰਾਨੀ ਹੇਠ ਚਲਾਈ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐੱਸ. ਬਰਾੜ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਰਜ ਕੀਤਾ ਗਿਆ ਹੈ।


Shyna

Content Editor

Related News