ਅੰਮ੍ਰਿਤਸਰ ਦੇ ਲੈਂਡਲਾਈਨ ਫ਼ੋਨ ਤੋਂ ਕਾਲ ਕਰ ਕੇ ਕੀਤਾ ਜਾ ਰਿਹੈ ਸਰਵੇ, ਲੋਕ ਸਭਾ ਚੋਣਾਂ ਬਾਰੇ ਪੁੱਛੀ ਜਾ ਰਹੀ ਲੋਕਾਂ ਦੀ ਪਸੰਦ

Friday, Mar 01, 2024 - 03:18 AM (IST)

ਲੁਧਿਆਣਾ (ਵਿੱਕੀ)- 'ਹੈਲੋ ਸਰ ਤੁਹਾਡਾ ਹਲਕਾ ਕਿਹੜਾ ਹੈ ਅਤੇ ਕੀ ਤੁਸੀਂ ਇਸ ਨੇਤਾ ਬਾਰੇ ਸੁਣਿਆ ਹੈ? ਜੇਕਰ ਹਾਂ ਤਾਂ ਕੀ ਲੁਧਿਆਣਾ ਦੇ ਲੋਕ ਲੋਕ ਸਭਾ ਚੋਣਾਂ ’ਚ ਇਸ ਨੇਤਾ ਨੂੰ ਵੋਟ ਦੇਣਗੇ?' ਇਹ ਉਹ ਸਵਾਲ ਹਨ, ਜੋ ਇਨ੍ਹਾਂ ਦਿਨਾਂ ’ਚ ਲੋਕਾਂ ਦੇ ਮੋਬਾਈਲ ’ਤੇ ਕਿਸੇ ਏਜੰਸੀ ਵੱਲੋਂ ਕਾਲ ਕਰ ਕੇ ਪੁੱਛੇ ਜਾ ਰਹੇ ਹਨ।

ਖਾਸ ਗੱਲ ਤਾਂ ਇਹ ਹੈ ਕਿ ਇਹ ਫ਼ੋਨ ਕਾਲ ਅੰਮ੍ਰਿਤਸਰ ਦੇ ਲੈਂਡਲਾਈਨ ਫ਼ੋਨ ਤੋਂ ਪੁੱਛੇ ਜਾ ਰਹੇ ਹਨ। ਫ਼ੋਨ ਕਰਨ ਵਾਲੀ ਔਰਤ ਕਰਮਚਾਰੀ, ਆਪਣੀ ਪਛਾਣ ਦੱਸ ਕੇ ਸਵਾਲ ਪੁੱਛਣਾ ਸ਼ੁਰੂ ਕਰਦੀ ਹੈ। ਸਭ ਤੋਂ ਪਹਿਲਾਂ ਮੌਜੂਦਾ ਸੰਸਦ ਮੈਂਬਰ ਦਾ ਨਾਂ ਲੈ ਕੇ ਉਸ ਬਾਰੇ ਲੁਧਿਆਣਵੀਆਂ ਦੀ ਪਸੰਦ ਪੁੱਛਣ ਤੋਂ ਬਾਅਦ ਇਹ ਪੁੱਛਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਲੋਕ ਤੀਜੀ ਵਾਰ ਇਸੇ ਨੇਤਾ ਨੂੰ ਸੰਸਦ ਮੈਂਬਰ ਦੇ ਰੂਪ ’ਚ ਚੁਣਨਗੇ? ਜਵਾਬ ਸੁਣਨ ਤੋਂ ਬਾਅਦ ਫਿਰ ਅਕਾਲੀ ਦਲ ਦੇ 2 ਨੇਤਾਵਾਂ ਜਿਨ੍ਹਾਂ ਵਿਚ ਇਕ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਰਹਿ ਚੁੱਕਾ ਹੈ, ਬਾਰੇ ਲੋਕਾਂ ਦੀ ਪਸੰਦ ਪੁੱਛੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਵੱਡਾ ਫੇਰਬਦਲ, 115 DSPs ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ

ਆਮ ਆਦਮੀ ਪਾਰਟੀ ’ਚ ਮੌਜੂਦਾ 1 ਹੀ ਵਿਧਾਇਕ ਦਾ ਨਾਂ ਲੈ ਕੇ ਉਸ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਕੀ ਜਨਤਾ ਉਕਤ ਵਿਧਾਇਕ ਨੂੰ ਜਿਤਾ ਕੇ ਲੋਕ ਸਭਾ ’ਚ ਭੇਜ ਸਕਦੀ ਹੈ। ਇਸ ਸਵਾਲ ਦਾ ਜਵਾਬ ਮਿਲਣ ਤੋਂ ਬਾਅਦ ਲੁਧਿਆਣਾ ਦੇ ਹੀ ਇਕ ਸੋਸ਼ਲ ਵਰਕਰ ਦਾ ਨਾਂ ਲੈ ਕੇ ਉਸ ਬਾਰੇ ਲੋਕਾਂ ਦੀ ਸਲਾਹ ਪੁੱਛੀ ਜਾ ਰਹੀ ਹੈ।

ਇਨ੍ਹਾਂ ਸਵਾਲਾਂ ’ਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਿਰਫ 3 ਪਾਰਟੀਆਂ ਦੇ ਨੇਤਾਵਾਂ ਦੇ ਹੀ ਨਾਂ ਲੈ ਕੇ ਉਨ੍ਹਾਂ ਬਾਰੇ ਸਰਵੇ ਕੀਤਾ ਜਾ ਰਿਹਾ ਹੈ, ਜਦਕਿ ਇਸ ਵਿਚ ਭਾਜਪਾ ਜਾਂ ਹੋਰ ਪਾਰਟੀਆਂ ਦੇ ਨੇਤਾਵਾਂ ਬਾਰੇ ਵੀ ਸਵਾਲ ਜਾਂ ਲੋਕਾਂ ਦੀ ਪਸੰਦ ਨਹੀਂ ਪੁੱਛੀ ਜਾ ਰਹੀ ਹੈ ਪਰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਹੁਣ ਇਹ ਸਰਵੇ ਕਿਹੜੀ ਪਾਰਟੀ ਕਰਵਾ ਰਹੀ ਹੈ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਬਾਰੇ ਨਹੀਂ ਆਇਆ ਕੋਈ ਫ਼ੈਸਲਾ, ਕੀ ਹੋਰ ਟਲੇਗਾ 'ਦਿੱਲੀ ਕੂਚ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News