ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ, 2027 ''ਚ 60-70 ਉਮੀਦਵਾਰਾਂ ਦੀ ਕੱਟੀ ਜਾਵੇਗੀ ਟਿਕਟ!
Friday, Feb 21, 2025 - 12:33 PM (IST)

ਚੰਡੀਗੜ੍ਹ (ਅੰਕੁਰ): ਪੰਜਾਬ ਯੂਥ ਕਾਂਗਰਸ ਨੇ ਵੀਰਵਾਰ ਨੂੰ ਚੰਡੀਗੜ੍ਹ ’ਚ ਆਪਣੀ ਰਾਜ ਕਾਰਜਕਾਰਨੀ ਮੀਟਿੰਗ ਕੀਤੀ, ਜਿਸ ’ਚ ਪੰਜਾਬ ਦੀ ਬਿਹਤਰੀ ਲਈ ਵਚਨਬੱਧ ਗਤੀਸ਼ੀਲ ਨੌਜਵਾਨ ਆਗੂਆਂ ਨੂੰ ਇਕੱਠਾ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਲੀਡਰਸ਼ਿਪ ਜਮਾਂਦਰੂ ਨਹੀਂ ਹੈ ਇਹ ਤਜਰਬੇ ਅਤੇ ਸਮਰਪਣ ਨਾਲ ਪੈਦਾ ਕੀਤੀ ਜਾਂਦੀ ਹੈ। ਯੂਥ ਕਾਂਗਰਸ ਇਕ ਮਹੱਤਵਪੂਰਨ ਪਲੇਟਫਾਰਮ ਹੈ ਜਿੱਥੇ ਨੌਜਵਾਨ ਆਗੂਆਂ ਨੂੰ ਆਉਣ ਵਾਲੇ ਕੱਲ੍ਹ ਦੀ ਪ੍ਰੇਰਕ ਸ਼ਕਤੀ ਬਣਨ ਲਈ ਪਾਲਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...
ਉਨ੍ਹਾਂ ਅੱਗੇ ਕਿਹਾ ਕਿ ਸਖ਼ਤ ਮਿਹਨਤ, ਸਮਰਪਣ ਤੇ ਅਨੁਸ਼ਾਸਨ ਨਾਲ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਉਮੀਦਵਾਰਾਂ ਵਜੋਂ ਸੂਬੇ ਦੀ ਨੁਮਾਇੰਦਗੀ ਕਰਨ ਲਈ ਘੱਟੋ-ਘੱਟ 60-70 ਨਵੇਂ ਚਿਹਰਿਆਂ ਨੂੰ ਲਿਆਉਣ ਲਈ ਦ੍ਰਿੜ ਹੈ। ਇਹ ਸਾਡੀ ਰਾਜਨੀਤਿਕ ਲੀਡਰਸ਼ਿਪ ਨੂੰ ਮੁੜ ਸੁਰਜੀਤ ਕਰਨ ਅਤੇ ਇਹ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਅਜਿਹੇ ਆਗੂਆਂ ਵੱਲੋਂ ਕੀਤੀ ਜਾਵੇ ਜੋ ਗਤੀਸ਼ੀਲ, ਵਚਨਬੱਧ ਅਤੇ ਰਾਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣ। ਇਹ ਨਵੇਂ ਚਿਹਰੇ ਨਾ ਸਿਰਫ਼ ਤਬਦੀਲੀ ਦਾ ਪ੍ਰਤੀਕ ਹੋਣਗੇ ਬਲਕਿ ਪੰਜਾਬ ਦੇ ਨੌਜਵਾਨਾਂ ਤੇ ਆਮ ਲੋਕਾਂ ਦੇ ਵਿਸ਼ਵਾਸ ਅਤੇ ਉਮੀਦਾਂ ਨੂੰ ਵੀ ਦਰਸਾਉਂਦੇ ਹਨ। ਪੰਜਾਬ ਹਮੇਸ਼ਾ ਹੀ ਮੋਹਰੀ ਆਗੂਆਂ ਦੀ ਧਰਤੀ ਰਹੀ ਹੈ। ਯੂਥ ਕਾਂਗਰਸ ਉਨ੍ਹਾਂ ਵਿਅਕਤੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ’ਚ ਅਥਾਹ ਸਮਰੱਥਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਨਵੀਂ ਅਪਡੇਟ, ਜਾਣੋ ਹੁਣ ਕਦੋਂ ਹੋਵੇਗੀ ਬਰਸਾਤ
ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਓ ਦਲਵੀ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਨੌਜਵਾਨਾਂ ’ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਨੌਜਵਾਨ ਸਾਡਾ ਮਾਣ ਤੇ ਸਾਡਾ ਭਵਿੱਖ ਹਨ। ਪੰਜਾਬ ਦਾ ਇਤਿਹਾਸ ਉਨ੍ਹਾਂ ਨੌਜਵਾਨ ਆਗੂਆਂ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ ਜੋ ਮੁਕਾਮ ’ਤੇ ਪਹੁੰਚੇ ਹਨ ਤੇ ਹੁਣ ਤੁਹਾਡਾ ਸਮਾਂ ਹੈ। ਕਾਂਗਰਸ ਪਾਰਟੀ ਤੇ ਰਾਜ ਦਾ ਭਵਿੱਖ ਤੁਹਾਡੇ ਸਮਰੱਥ ਹੱਥਾਂ ’ਚ ਹੈ। ਨਿਆਂ, ਸਮਾਨਤਾ ਅਤੇ ਤਰੱਕੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਅਣਥੱਕ ਮਿਹਨਤ ਕਰੋ, ਅਤੇ ਤੁਸੀਂ 2027 ਵਿੱਚ ਇਤਿਹਾਸ ਰਚੋਗੇ। ਮੀਟਿੰਗ ਵਿਚ ਆਈ.ਵਾਈ.ਸੀ. ਦੇ ਪ੍ਰਧਾਨ ਉਦੈ ਭਾਨੂ ਛਿੱਬ, ਪੰਜਾਬ ਯੂਥ ਕਾਂਗਰਸ ਇੰਚਾਰਜ ਰਿਸ਼ੇਂਦਰ ਮਹਾਰ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਵੀ ਸ਼ਾਮਲ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8