ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
Saturday, Feb 15, 2025 - 06:29 PM (IST)

ਅੰਮ੍ਰਿਤਸਰ/ਫਿਰੋਜ਼ਪੁਰ (ਮਲਹੋਤਰਾ)–ਰੇਲ ਵਿਭਾਗ ਗੱਡੀਆਂ ਵਿਚ ਭੀੜ ਨੂੰ ਕੰਟਰੋਲ ਕਰਨ ਦੇ ਲਈ ਅੰਮ੍ਰਿਤਸਰ ਅਤੇ ਅਯੁੱਧਿਆ ਵਿਚਾਲੇ ਇਕ ਜੋੜੀ ਸਪੈਸ਼ਲ ਰਿਜ਼ਰਵਡ ਰੇਲਗੱਡੀ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04622 ਅੰਮ੍ਰਿਤਸਰ ਸਟੇਸ਼ਨ ਤੋਂ 20 ਫਰਵਰੀ ਨੂੰ ਦੁਪਹਿਰ 12:45 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸਵੇਰੇ 11:30 ਵਜੇ ਅਯੁੱਧਿਆ ਪਹੁੰਚੇਗੀ। ਵਾਪਸੀ ਦੇ ਲਈ ਗੱਡੀ ਨੰਬਰ 04621 ਅਯੁੱਧਿਆ ਸਟੇਸ਼ਨ ਤੋਂ 22 ਫਰਵਰੀ ਨੂੰ ਸਵੇਰੇ 10 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 8:45 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਰੇਲਗੱਡੀ ਦਾ ਦੋਹੇਂ ਦਿਸ਼ਾਵਾਂ ’ਚ ਠਹਿਰਾਓ ਜੰਡਿਆਲਾ, ਜਲੰਧਰ ਸਿਟੀ, ਲੁਧਿਆਣਾ, ਧੂਰੀ, ਅੰਬਾਲਾ ਕੈਂਟ, ਸਹਾਰਨਪੁਰ, ਨਜ਼ੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ ਅਤੇ ਲਖਨਊ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8