ਅਮਰੀਕਾ ਤੋਂ ਡਿਪੋਰਟ ਨੌਜਵਾਨਾਂ ਨੂੰ ਲੈ ਕੇ ਪੰਜਾਬ ''ਚ ਮਚੀ ਹਲਚਲ, ਟ੍ਰੈਵਲ ਏਜੰਟ ਦੇ ਸਹੁਰੇ ਘਰ ਜਾ ਕੇ ਪਾ ''ਤੀ ਵੱਡੀ ਕਾਰਵਾਈ
Sunday, Feb 16, 2025 - 02:33 PM (IST)

ਪਟਿਆਲਾ/ਜਲੰਧਰ/ਚੰਡੀਗੜ੍ਹ (ਬਲਜਿੰਦਰ, ਧਵਨ, ਅੰਕੁਰ)- ਧੋਖਾਦੇਹੀ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਐੱਨ. ਆਰ. ਆਈ. ਵਿੰਗ ਪਟਿਆਲਾ ਦੀ ਪੁਲਸ ਨੇ ਇਕ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਰ ਕੁਰੂਕਸ਼ੇਤਰ (ਹਰਿਆਣਾ) ਵਜੋਂ ਹੋਈ ਹੈ। ਐੱਸ. ਪੀ. ਐੱਨ. ਆਰ. ਆਈ. ਮਾਮਲੇ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਏ ਆਪ੍ਰੇਸ਼ਨ ਤਹਿਤ ਅਨਿਲ ਬੱਤਰਾ ਨੂੰ ਉਸ ਦੇ ਸਹੁਰੇ ਘਰ ਪ੍ਰਤਾਪ ਨਗਰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਅਨਿਲ ਬੱਤਰਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਨਿਲ ਬੱਤਰਾ ਦਾ 3 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ। ਅਨਿਲ ਬੱਤਰਾ ਨੂੰ ਥਾਣਾ ਐੱਨ. ਆਰ. ਆਈ. ਪਟਿਆਲਾ ਵਿਖੇ 8 ਫਰਵਰੀ ਨੂੰ ਦਰਜ ਐੱਫ਼. ਆਈ. ਆਰ. ਨੰਬਰ 6 ਅਧੀਨ ਧਾਰਾ 406, 420, 370 ਅਤੇ 120 ਬੀ ਆਈ. ਪੀ. ਸੀ. ਅਤੇ 24 ਇਮੀਗ੍ਰੇਸ਼ਨ ਐਕਟ 1983 ਤਹਿਤ ਦਰਜ ਕੇਸ ’ਚ ਦਰਜ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ ਹਲਕਾ ਭੁਲੱਥ ਦੇ 7 ਨੌਜਵਾਨਾਂ ਦੀ ਹੋਈ ਵਤਨ ਵਾਪਸੀ, ਹਾਲਾਤ ਵੇਖ ਪਰਿਵਾਰ ਦੇ ਨਹੀਂ ਰੁਕੇ ਹੰਝੂ
ਗੁਰਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਅਨਿਲ ਬੱਤਰਾ ਨੇ ਉਸ ਦੇ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ-ਕਾਨੂੰਨੀ ਢੰਗ ਨੂੰ ਸੁਚਾਰੂ ਬਣਾਇਆ ਸੀ। ਗੁਰਵਿੰਦਰ ਸਿੰਘ ਨੇ ਸੂਰੀਨਾਮ ਪਹੁੰਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਜਿਵੇਂ ਬ੍ਰਾਜ਼ੀਲ ਜਾਂ ਕੋਲੰਬੀਆ ਤੋਂ ਪੈਦਲ ਰਸਤਾ ਤੈਅ ਕਰਕੇ ਮੱਧ ਅਮਰੀਕਾ ’ਚ ਦਾਖ਼ਲ ਹੋਇਆ। ਮੱਧ ਅਮਰੀਕਾ ’ਚ ਉਸ ਨੇ ਪਨਾਮਾ, ਕੋਸਟਾਰਿਕਾ, ਨਿਕਾਰਾਗੁਆ, ਹੋਂਡੂਰਸ, ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ’ਚੋਂ ਦੀ ਯਾਤਰਾ ਕੀਤੀ। ਇਥੋਂ ਉਸ ਨੂੰ ਸਮੱਗਲਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਕਰਵਾਇਆ ਗਿਆ। ਪੁਲਸ ਵੱਲੋਂ ਅਨਿਲ ਬੱਤਰਾ ਦੇ 14 ਫਰਵਰੀ ਨੂੰ ਬੈਂਕ ਖ਼ਾਤੇ ਸੀਲ ਕਰ ਦਿੱਤੇ ਗਏ ਹਨ। ਉਸ ਦੇ ਖ਼ਾਤੇ ’ਚ ਪਿਆ 6 ਲੱਖ 35 ਹਜ਼ਾਰ 136 ਰੁਪਏ ਬਕਾਇਆ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੂੰ ਕੀਤਾ ਸੀ ਚੈਲੰਜ
ਦੱਸਣਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਦੇ ਮਾਮਲੇ ’ਚ ਜਾਂਚ ਲਈ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਪ੍ਰਵੀਨ ਸਿਨਹਾ ਦੀ ਅਗਵਾਈ ਹੇਠ 4 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਟੀਮ ਵਿਚੋਂ ਆਈ. ਜੀ. ਐੱਸ. ਭੁਪਤੀ ਨੇ ਪਿਛਲੇ ਦਿਨੀਂ ਪਟਿਆਲਾ ’ਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਲਈਆਂ ਸਨ, ਜਿਸ ਦੇ ਆਧਾਰ ’ਤੇ ਐੱਨ. ਆਰ. ਆਈ. ਵਿੰਗ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਮਾਮਲੇ ’ਚ ਅਨਿਲ ਬੱਤਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e