ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ ਕਿਵੇਂ

Sunday, Feb 09, 2025 - 11:11 AM (IST)

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ ਕਿਵੇਂ

ਜਲੰਧਰ (ਨਰੇਸ਼ ਕੁਮਾਰ)–ਦਿੱਲੀ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਤੀਜੀ ਵਾਰ ਹਾਰਨ ਦੇ ਬਾਵਜੂਦ ਇੰਡੀਆ ਬਲਾਕ ਵਿਚ ਕਾਂਗਰਸ ਦੀ ਅਹਿਮੀਅਤ ਵਧੇਗੀ। ਇੰਡੀਆ ਬਲਾਕ ਦੇ ਮੈਂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ਦੇ ਵਿਰੁੱਧ ਜਾਂਦੇ ਹੋਏ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ ਅਤੇ ਆਪਣੀ ਮੁਸਲਿਮ ਸੰਸਦ ਮੈਂਬਰ ਇਕਰਾ ਹੁਸੈਨ ਨੂੰ ਵੀ ਪ੍ਰਚਾਰ ਲਈ ਭੇਜਿਆ ਸੀ। ਇਸ ਪ੍ਰਚਾਰ ਦਾ ਮਨੋਰਥ ਮੁਸਲਿਮ ਵੋਟ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਇਕਜੁੱਟ ਕਰਨਾ ਸੀ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਨੇ ਵੀ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ ਸੀ ਅਤੇ ਸ਼ਿਵ ਸੈਨਾ ਦਾ ਵੀ ਨੈਤਿਕ ਸਮਰਥਨ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਨਾਲ ਸੀ ਪਰ ਇਸ ਦੇ ਬਾਵਜੂਦ ਦਿੱਲੀ ਵਿਚ ਪਾਰਟੀ ਚੋਣ ਹਾਰ ਗਈ। ਇਸ ਨਾਲ ਇੰਡੀਆ ਬਲਾਕ ਦੀਆਂ ਪਾਰਟੀਆਂ ਨੂੰ ਸਿਆਸੀ ਸੁਨੇਹਾ ਗਿਆ ਹੈ ਅਤੇ ਕਾਂਗਰਸ ਦਿੱਲੀ ਵਿਚ ਹਾਰ ਦੇ ਬਾਵਜੂਦ ਇੰਡੀਆ ਬਲਾਕ ’ਚ ਮਜ਼ਬੂਤ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਰਣਨੀਤੀ ਬਦਲਦੇ ਹੋਏ ਐੱਸ. ਸੀ. ਵਰਗ ਦੀਆਂ ਰਾਖਵੀਆਂ 12 ਅਤੇ ਮੁਸਲਿਮ ਬਹੁਗਿਣਤੀ ਦੀਆਂ 8 ਸੀਟਾਂ ’ਤੇ ਮਜ਼ਬੂਤੀ ਨਾਲ ਚੋਣ ਲੜੀ ਸੀ। ਕਾਂਗਰਸ ਦੀ ਰਣਨੀਤੀ ਇਨ੍ਹਾਂ ਚੋਣਾਂ ਦੌਰਾਨ ਆਪਣੇ ਰਵਾਇਤੀ ਦਲਿਤ ਤੇ ਮੁਸਲਿਮ ਵੋਟ ਬੈਂਕ ਨੂੰ ਟਾਰਗੈੱਟ ਕਰਨ ਦੀ ਸੀ ਅਤੇ ਇਸ ਦਾ ਉਸ ਨੂੰ ਵੋਟ ਸ਼ੇਅਰ ਵਿਚ ਕੁਝ ਫਾਇਦਾ ਵੀ ਹੋਇਆ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦਾ ਅਸਰ ਘੱਟ ਹੋਣ ਤੋਂ ਬਾਅਦ ਹੁਣ ਕਾਂਗਰਸ ਕੋਲ ਆਪਣਾ ਰਵਾਇਤੀ ਵੋਟ ਬੈਂਕ ਵਾਪਸ ਲਿਆਉਣ ਲਈ 5 ਸਾਲ ਦਾ ਸਮਾਂ ਹੈ। ਇਸ ਦੌਰਾਨ ਉਹ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਆਪਣਾ ਪੁਰਾਣਾ ਵੋਟ ਬੈਂਕ ਵਾਪਸ ਲਿਆਉਣ ਲਈ ਕੰਮ ਕਰ ਸਕਦੀ ਹੈ। ਇਨ੍ਹਾਂ ਚੋਣਾਂ ਰਾਹੀਂ ਕਾਂਗਰਸ ਨੇ ਇੰਡੀਆ ਬਲਾਕ ਦੇ ਆਪਣੇ ਸਹਿਯੋਗੀਆਂ ’ਚ ਇਹ ਸਿਆਸੀ ਸੁਨੇਹਾ ਦੇ ਦਿੱਤਾ ਹੈ ਕਿ ਉਸ ਨੂੰ ਕਿਸੇ ਵੀ ਸੂਬੇ ਵਿਚ ਘੱਟ ਨਹੀਂ ਸਮਝਿਆ ਜਾ ਸਕਦਾ।

ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ

ਕਾਂਗਰਸ ਨੂੰ ਹਲਕੇ ਢੰਗ ਨਾਲ ਨਹੀਂ ਲੈ ਸਕੇਗਾ ਇੰਡੀਆ ਬਲਾਕ–
ਇੰਡੀਆ ਬਲਾਕ ਦੀਆਂ ਪਾਰਟੀਆਂ ਨੂੰ ਹੁਣ ਤਕ ਇਹੀ ਲੱਗਦਾ ਰਿਹਾ ਹੈ ਕਿ ਉਹ ਕਿਸੇ ਵੀ ਸੂਬੇ ਵਿਚ ਕਾਂਗਰਸ ਖਿਲਾਫ ਚੋਣ ਲੜ ਕੇ ਉਸ ਨੂੰ ਹਰਾ ਸਕਦੀਆਂ ਹਨ ਪਰ ਕਾਂਗਰਸ ਇਹੀ ਕੰਮ ਆਪਣੇ ਸਹਿਯੋਗੀਆਂ ਨਾਲ ਇਸ ਲਈ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਮੁਸਲਿਮ ਵੋਟਰਾਂ ’ਚ ਆਪਣੀ ਸਾਖ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ ਪਰ ਇਸ ਵਾਰ ਕਾਂਗਰਸ ਨੇ ਇਹ ਜੋਖਿਮ ਲਿਆ ਅਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿਚ ਸੰਨ੍ਹ ਲਾ ਦਿੱਤੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 43 ਫ਼ੀਸਦੀ ਤਕ ਡਿੱਗ ਗਿਆ ਹੈ, ਜਦੋਂਕਿ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਵੋਟ ਸ਼ੇਅਰ ਵਧਿਆ ਹੈ। ਹੁਣ ਇੰਡੀਆ ਬਲਾਕ ’ਚ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਆਪਣੀ ਧਾਰਨਾ ਵਿਚ ਤਬਦੀਲੀ ਲਿਆਉਣੀ ਪਵੇਗੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਹੁਣ QR ਕੋਡ ਜ਼ਰੀਏ ਭੁਗਤਾਨ ਤੇ ਇਸ ਮੋਬਾਇਲ ਐਪ ਨਾਲ ਕਰੋ ਟਿਕਟ ਬੁਕਿੰਗ

ਕਾਂਗਰਸ ਦਾ ਪੂਰਾ ਫੋਕਸ ਅਨੁਸੂਚਿਤ ਜਾਤੀ ਤੇ ਮੁਸਲਿਮ ਵੋਟਰਾਂ ’ਤੇ
ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਕਾਂਗਰਸ ਨੂੰ ਪੂਰੀ ਤਰ੍ਹਾਂ ਪੱਛੜੇ, ਅਨੁਸੂਚਿਤ ਜਾਤੀ ਅਤੇ ਮੁਸਲਿਮ ਵੋਟ ਦੀ ਪਾਰਟੀ ਬਣਾਉਣ ਦੀ ਵਚਨਬੱਧਤਾ ’ਤੇ ਕੰਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਦੇ ਸਬੰਧ ਸਹਿਯੋਗੀ ਪਾਰਟੀਆਂ ਨਾਲ ਵਿਗੜਦੇ ਜਾ ਰਹੇ ਹਨ। ਅਸਲ ’ਚ ਜ਼ਿਆਦਾਤਰ ਸੂਬਾਈ ਪਾਰਟੀਆਂ ਨੇ ਕਾਂਗਰਸ ਦਾ ਪੱਛੜਿਆ, ਅਨੁਸੂਚਿਤ ਜਾਤੀ ਅਤੇ ਮੁਸਲਿਮ ਵੋਟ ਤੋੜ ਕੇ ਹੀ ਖ਼ੁਦ ਨੂੰ ਮਜ਼ਬੂਤ ਬਣਾਇਆ ਹੈ। ਤਾਂ ਹੀ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜੇ ਇਹ ਵੋਟ ਕਾਂਗਰਸ ਵੱਲ ਵਾਪਸ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਅਤੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੋਂ ਲੈ ਕੇ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਤਕ ਸਾਰਿਆਂ ਦੀ ਇਕੋ ਚਿੰਤਾ ਹੈ। ਇਹੀ ਕਾਰਨ ਹੈ ਕਿ ਸਪਾ ਅਤੇ ਤ੍ਰਿਣਮੂਲ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਹਾਲਾਂਕਿ ਰਾਜਦ ਨੇ ਖ਼ੁਦ ਨੂੰ ਇਸ ਤੋਂ ਦੂਰ ਰੱਖਿਆ ਕਿਉਂਕਿ ਬਿਹਾਰ ਵਿਚ ਇਸੇ ਸਾਲ ਚੋਣਾਂ ਹੋਣੀਆਂ ਹਨ ਅਤੇ ਰਾਜਦ ਨੂੰ ਉੱਥੇ ਕਾਂਗਰਸ ਦੀ ਲੋੜ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਚੰਡੀਗੜ੍ਹ ਸੁਖਨਾ ਲੇਕ ਨੇੜਿਓਂ ਮਿਲਿਆ ਬੰਬ, ਸੀਲ ਕੀਤਾ ਪੂਰਾ ਇਲਾਕਾ

ਕਾਂਗਰਸ ਇਨ੍ਹਾਂ ਪਾਰਟੀਆਂ ਦੀ ਪ੍ਰਵਾਹ ਛੱਡ ਕੇ ਆਪਣੇ ਨਵੇਂ ਸਿਆਸੀ ਸਿਧਾਂਤ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ। ਇਸੇ ਸਿਧਾਂਤ ਤਹਿਤ ਰਾਹੁਲ ਗਾਂਧੀ 5 ਫਰਵਰੀ ਨੂੰ ਬਿਹਾਰ ਗਏ ਸਨ। ਪਟਨਾ ’ਚ ਉਨ੍ਹਾਂ ਨੇ ਦਲਿਤ ਨੇਤਾ ਜਗਲਾਲ ਚੌਧਰੀ ਦੀ ਜਯੰਤੀ ਨਾਲ ਜੁੜੇ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਜਗਲਾਲ ਚੌਧਰੀ ਬਿਹਾਰ ਦੇ ਪਹਿਲੇ ਅਨੁਸੂਚਿਤ ਜਾਤੀ ਦੇ ਕੈਬਨਿਟ ਮੰਤਰੀ ਸਨ। ਉਹ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀ ਕ੍ਰਿਸ਼ਨ ਸਿੰਘ ਦੀ ਸਰਕਾਰ ਵਿਚ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News