PUBG ਨੇ ਖ਼ਰਾਬ ਕਰ'ਤਾ ਮੁੰਡੇ ਦਾ ਦਿਮਾਗ਼ ! ਭੈਣ ਨੂੰ ਫ਼ੋਨ ਕਰ ਕੇ ਪਹੁੰਚ ਗਿਆ ਦਰਿਆ ਕੰਢੇ, ਫ਼ਿਰ...
Sunday, Feb 09, 2025 - 10:29 PM (IST)
![PUBG ਨੇ ਖ਼ਰਾਬ ਕਰ'ਤਾ ਮੁੰਡੇ ਦਾ ਦਿਮਾਗ਼ ! ਭੈਣ ਨੂੰ ਫ਼ੋਨ ਕਰ ਕੇ ਪਹੁੰਚ ਗਿਆ ਦਰਿਆ ਕੰਢੇ, ਫ਼ਿਰ...](https://static.jagbani.com/multimedia/2025_2image_22_27_13431663811.jpg)
ਸ੍ਰੀ ਹਰਗੋਬਿੰਦਪੁਰ (ਹਰਜਿੰਦਰ ਗੋਰਾਇਆ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ 21 ਸਾਲ ਦਾ ਨੌਜਵਾਨ ਦੇ ਘਰੋਂ ਅਚਾਨਕ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਅਕਸ਼ੈ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਅਕਸ਼ੈ ਕੁਮਾਰ, ਜੋ ਕਿ 'ਪਬਜੀ' ਗੇਮ ਖੇਡਣ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ। ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰ ਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਿਆਸ ਦਰਿਆ ਦੇ ਪੁਲ 'ਤੇ ਪਹੁੰਚ ਗਿਆ ਹਾਂ।
ਇਹ ਵੀ ਪੜ੍ਹੋ- ਕੁੜੀ ਦੇ 'ਮੈਸੇਜ' ਨੇ ਖਾ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, ਰੋਟੀ ਦੇਣ ਗਈ ਮਾਂ ਦੀਆਂ ਨਿਕਲ ਗਈਆਂ ਧਾਹਾਂ
ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਤੇ ਜਦੋਂ ਉਹ ਖ਼ੁਦ ਅਕਸ਼ੈ ਨੂੰ ਲੱਭਦੇ ਹੋਏ ਬਿਆਸ ਦਰਿਆ ਦੇ ਪੁਲ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਕਸ਼ੈ ਕੁਮਾਰ ਦੀਆਂ ਚੱਪਲਾਂ ਮਿਲੀਆਂ। ਉਨ੍ਹਾਂ ਆਸੇ-ਪਾਸੇ ਅਤੇ ਰਿਸ਼ਤੇਦਾਰੀ ਵਿੱਚ ਅਕਸ਼ੈ ਦੀ ਕਾਫ਼ੀ ਪੁੱਛਗਿੱਛ ਕੀਤੀ, ਪਰ ਕੋਈ ਵੀ ਸੁਰਾਗ ਨਹੀਂ ਮਿਲਿਆ।
ਅੰਤ ਅਕਸ਼ੈ ਦੇ ਮਾਪਿਆਂ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿਤੀ। ਸ਼ਿਕਾਇਤ ਮਗਰੋਂ ਪੁਲਸ ਨੇ ਇਸ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ 'ਪਬਜੀ' ਗੇਮ ਦਾ ਸ਼ਿਕਾਰ ਹੋਇਆ ਨੌਜਵਾਨ ਆਪਣੇ ਮਾਪਿਆਂ ਨੂੰ ਪਰੇਸ਼ਾਨੀ ਵਿੱਚ ਪਾ ਗਿਆ ਹੈ। ਮਾਪਿਆਂ ਨੇ ਪ੍ਰਸ਼ਾਸਨ ਕੋਲੋਂ ਆਪਣੇ ਨੌਜਵਾਨ ਪੁੱਤ ਦੀ ਭਾਲ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਜਨਾਨੀਆਂ ਨੇ ਘਰ ਬੁਲਾ ਕੇ ਨੌਜਵਾਨ ਦੀ ਬਣਾ ਲਈ 'ਗੰਦੀ' ਵੀਡੀਓ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e