ਕਈ ਕੇਸਾਂ ''ਚ ਦੋਸ਼ੀ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Saturday, Jun 13, 2020 - 02:59 PM (IST)

ਕਈ ਕੇਸਾਂ ''ਚ ਦੋਸ਼ੀ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਸਥਾਨਕ ਸ਼ਹਿਰ 'ਚ ਪੁਲਸ ਵਲੋਂ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਪੁਲਸ ਨੇ ਸਥਾਨਕ ਸ਼ਹਿਰ 'ਚ 307 ਦੇ ਦੋ ਮਾਮਲਿਆਂ 'ਚ ਲੋੜੀਂਦਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲਸ ਨੇ ਦੱਸਿਆ ਕਿ ਉਸ ਦੇ ਕੁੱਲ 12 ਮਾਮਲੇ ਦਰਜ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਰਫ ਲੱਖੀ ਤੇ ਕੁੱਲ 12 ਮਾਮਲੇ ਦਰਜ ਹਨ ਅਤੇ ਉਹ ਉਨ੍ਹਾਂ ਨੂੰ 307 ਦੇ ਦੋ ਮਾਮਲੇ 'ਚ ਲੋੜੀਂਦਾ ਸੀ ਅਤੇ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲੱਖੀ ਘਰ 'ਚ ਆਇਆ ਹੋਇਆ ਹੈ ਤਾਂ ਉਨ੍ਹਾਂ ਵਲੋਂ ਪੁਲਸ ਪਾਰਟੀ ਨੂੰ ਲਿਜਾ ਕੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਘਰ ਵਾਲਿਆਂ ਵਲੋਂ ਪੁਲਸ ਪਾਰਟੀ ਨਾਲ ਧੱਕਾ ਮੁੱਕਿ ਅਤੇ ਵਰਦੀ ਨੂੰ ਹੱਥ ਪਾਇਆ ਗਿਆ ਜਿਸ ਦੇ ਤਹਿਤ ਉਨ੍ਹਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਲਖਵਿੰਦਰ ਲੱਖੀ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਰਿਮਾਂਡ ਲੈ ਕੇ ਵੀ ਪੁੱਛਗਿਛ ਕੀਤੀ ਜਾਵੇਗੀ।ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਸ੍ਰੀ ਸੰਦੀਪ ਗਰਗ  ਅਤੇ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਸ਼ਹਿਰ ਚ ਕਿਸੇ ਵੀ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ ਜੋ ਵੀ ਕੋਈ ਵੀ ਵਿਅਕਤੀ ਅਪਰਾਧ ਕਰਦਾ ਹੈ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਲਵਾਈ ਜਾਵੇਗੀ।


author

Shyna

Content Editor

Related News