ਸ਼ਿਵ ਸੈਨਾ ਨੇ ਇਮਰਾਨ ਖਾਨ, ਸਿੱਧੂ ਤੇ ਖਹਿਰਾ ਦੇ ਫੂਕੇ ਪੁਤਲੇ

02/20/2019 10:26:51 PM

ਫਾਜ਼ਿਲਕਾ, (ਲੀਲਾਧਰ, ਨਾਗਪਾਲ) : ਪੁਲਵਾਮਾ ਹਮਲੇ ਦੇ ਵਿਰੋਧ 'ਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸਥਾਨਕ ਬੱਤੀਆਂ ਵਾਲਾ ਚੌਕ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਲੀਲਾਧਰ ਸ਼ਰਮਾ, ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਅਮਨ ਡੋਡਾ, ਬਲਾਕ ਪ੍ਰਧਾਨ ਵਿਨੋਦ ਬੁਮਰਾ, ਰਾਜੀਵ ਨਾਗਪਾਲ, ਸ਼ੇਰੀ ਵਧਵਾ, ਸੁਮਿਤ ਮੁਟਨੇਜਾ ਦੀ ਅਗਵਾਈ ਹੇਠ ਵਰਕਰਾਂ ਨੇ ਰੋਸ ਮਾਰਚ ਕੀਤਾ, ਜੋ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਬੱਤੀਆਂ ਵਾਲਾ ਚੌਕ 'ਤੇ ਪੁੱਜਾ, ਜਿਥੇ ਤਿੰਨਾਂ ਨੇਤਾਵਾਂ ਦਾ ਪੁਤਲਾ ਫੂਕਿਆ ਗਿਆ । ਵੱਖ-ਵੱਖ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ 'ਤੇ ਦੋਸ਼ ਲਾਏ ਕਿ ਉਹ ਪਾਕਿਸਤਾਨ ਦੀ ਬੋਲੀ ਬੋਲ ਰਹੇ ਹਨ। ਇਸ ਮੌਕੇ ਫਰੈਂਡਜ਼ ਹੈਲਥ ਕਲੱਬ, ਧਾਨਕ ਸਮਾਜ, ਕੁਮਹਾਰ ਬਰਾਦਰੀ, ਮਜ਼ਦੂਰ ਯੂਨੀਅਨ, ਤੋਲਾ ਯੂਨੀਅਨ ਆਦਿ ਦੇ ਅਹੁਦੇਦਾਰ ਹਾਜ਼ਰ ਸਨ।


Related News