24 ਘੰਟਿਆਂ 'ਚ 91 m.m. ਮੀਂਹ, ਸੁਖਨਾ ਝੀਲ ਤੇ ਕੌਸ਼ਲਿਆ ਡੈਮ ਦੇ ਖੋਲ੍ਹਣੇ ਪੈ ਸਕਦੇ ਹਨ ਗੇਟ

Sunday, Aug 18, 2019 - 11:41 PM (IST)

24 ਘੰਟਿਆਂ 'ਚ 91 m.m. ਮੀਂਹ, ਸੁਖਨਾ ਝੀਲ ਤੇ ਕੌਸ਼ਲਿਆ ਡੈਮ ਦੇ ਖੋਲ੍ਹਣੇ ਪੈ ਸਕਦੇ ਹਨ ਗੇਟ

ਚੰਡੀਗੜ੍ਹ (ਵੈਭਵ)— ਸ਼ਹਿਰ 'ਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਐਤਵਾਰ ਨੂੰ ਤਬਾਹੀ ਦਾ ਰੂਪ ਧਾਰਨ ਕਰ ਲਿਆ। ਪੰਚਕੂਲਾ ਤੇ ਨਿਊ ਚੰਡੀਗੜ੍ਹ 'ਚ ਕਈ ਲਿੰਕ ਮਾਰਗਾਂ 'ਤੇ ਲੈਂਡ ਸਲਾਈਡਿੰਗ ਹੋਣ ਕਾਰਨ ਆਵਾਜਾਈ ਰੁਕੀ ਰਹੀ। 24 ਘੰਟਿਆਂ 'ਚ ਸ਼ਹਿਰ 'ਚ 91 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਸਾਲ 2017 'ਚ ਸ਼ਹਿਰ 'ਚ 24 ਘੰਟਿਆਂ 'ਚ 93.6 ਐੱਮ.ਐੱਮ. ਮੀਂਹ ਦਰਜ ਕੀਤਾ ਸੀ। ਐਤਵਾਰ ਨੂੰ ਸੁਖਨਾ ਝੀਲ ਦਾ ਜਲ ਪੱਧਰ 1162 ਫੀਟ ਤੋਂ ਪਾਰ ਹੋ ਗਿਆ। ਉਥੇ ਹੀ ਕੌਸ਼ਲਿਆ ਡੈਮ ਦਾ ਵੀ ਜਲ ਪੱਧਰ ਖਤਰੇ ਦੇ ਨਿਸ਼ਾਨ 476.5 ਮੀਟਰ 'ਤੇ ਪਹੁੰਚ ਗਿਆ ਹੈ। ਅਜਿਹੇ 'ਚ ਝੀਲ ਤੇ ਡੈਮ ਦੇ ਗੇਟ ਖੋਲ੍ਹਣ ਦੀ ਨੌਬਤ ਆ ਸਕਦੀ ਹੈ। ਉਥੇ ਹੀ ਕਾਲਕਾ- ਸ਼ਿਮਲਾ ਰੇਲਵੇ ਟ੍ਰੈਕ 'ਤੇ ਪਾਣੀ ਭਰ ਜਾਣ ਕਾਰਨ ਕਾਲਕਾ ਤੋਂ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਐਤਵਾਰ ਨੂੰ ਰੱਦ ਘੋਸ਼ਿਤ ਕਰ ਦਿੱਤਾ ਗਿਆ। ਮੀਂਹ ਕਾਰਨ ਸ਼ਹਿਰ 'ਚ 33 ਥਾਂਈ ਦਰਖਤ ਡਿੱਗੇ। ਦਰਖਤ ਡਿੱਗਣ ਨਾਲ ਕੋਈ ਵੱਡਾ ਹਾਦਸਾ ਨਹੀਂ ਹੋਇਆ। ਉਥੇ ਹੀ ਦੂਜੇ ਪਾਸੇ ਦਰਖਤ ਡਿੱਗਣ ਕਾਰਨ ਕਈ ਥਾਂਈਂ ਵਾਹਨਾਂ ਦੀ ਆਵਾਜਾਈ ਕੁੱਝ ਦੇਰ ਤੱਕ ਰੁਕੀ ਰਹੀ ਪਰ ਹਾਰਟੀਕਲਚਰ ਵਿਭਾਗ ਵੱਲੋਂ ਦਰਖਤਾਂ ਨੂੰ ਹਟਾਉਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਇਕ ਵਾਰ ਫਿਰ ਬਹਾਲ ਹੋਈ।


author

KamalJeet Singh

Content Editor

Related News