ਸਹੁਰਾ ਪਰਿਵਾਰ ਤੋਂ ਤੰਗ ਔਰਤ ਨੇ ਕੀਤੀ ਖੁਦਕੁਸ਼ੀ

11/4/2019 5:04:54 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਇਕ ਔਰਤ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਨੂੰ ਇਸ ਸਬੰਧ 'ਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਕੋਲ ਬੰਤ ਸਿੰਘ ਵਾਸੀ ਦੁੱਗਾਂ ਥਾਣਾ ਲੌਂਗੋਵਾਲ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਬੇਟੀ ਅਮਨਦੀਪ ਕੌਰ ਦਾ ਵਿਆਹ 10-12 ਸਾਲ ਪਹਿਲਾਂ ਜਗਤਾਰ ਸਿੰਘ ਵਾਸੀ ਰੂਪਾਂਹੇੜੀ ਨਾਲ ਹੋਇਆ ਸੀ। ਮੇਰੀ ਬੇਟੀ ਦੇ ਬੱਚਾ ਨਾ ਹੋਣ ਕਾਰਣ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਬੀਤੀ 2 ਨਵੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਮੇਰੇ ਜਵਾਈ ਜਗਤਾਰ ਸਿੰਘ ਦਾ ਮੇਰੇ ਦੂਜੇ ਜਵਾਈ ਗੁਰਦੀਪ ਸਿੰਘ ਨੂੰ ਫੋਨ ਆਇਆ ਕਿ ਅਮਨਦੀਪ ਕੌਰ ਕਾਫੀ ਬੀਮਾਰ ਹੈ। ਤੁਸੀਂ ਉਸ ਦੀ ਮਾਤਾ ਨੂੰ ਲੈ ਕੇ ਆ ਜਾਵੋ। ਜਦੋਂ ਮੇਰੀ ਪਤਨੀ ਅਤੇ ਮੇਰਾ ਜਵਾਈ ਮੌਕੇ 'ਤੇ ਪੁੱਜੇ ਤਾਂ ਮੇਰੀ ਲੜਕੀ ਦੀ ਮੌਤ ਹੋ ਚੁੱਕੀ ਸੀ, ਜਿਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਜਗਤਾਰ ਸਿੰਘ, ਸੱਸ ਮਹਿੰਦਰ ਕੌਰ ਅਤੇ ਸਹੁਰੇ ਭਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਕੇ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna