ਸਬ-ਇੰਸਪੈਕਟਰ ਪਰਵਿੰਦਰ ਕੌਰ ਨੇ ਡਿਊਟੀ ਨੂੰ ਬਣਾਇਆ ਹੋਇਆ ਹੈ ਆਪਣਾ ਮਿਸ਼ਨ

5/29/2020 12:22:25 AM

ਬੁਢਲਾਡਾ, (ਮਨਜੀਤ)- ਹਰ ਵੇਲੇ ਆਪਣੀ ਡਿਊਟੀ 'ਤੇ ਇਮਾਨਦਾਰੀ ਨਾਲ ਤਾਇਨਾਤ ਥਾਣਾ ਸਿਟੀ ਬੁਢਲਾਡਾ ਦੀ ਸਬ-ਇੰਸਪੈਕਟਰ ਪਰਵਿੰਦਰ ਕੌਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਵਿਚ ਲੱਗੀ ਹੋਈ ਹੈ। ਉਸ ਦਾ ਮਿਸ਼ਨ ਹੈ ਕਿ ਡਿਊਟੀ ਦੇ ਨਾਲ-ਨਾਲ ਆਪਣੇ ਨੈਤਿਕ ਫਰਜ ਵੀ ਨਿਭਾਏ ਜਾਣ, ਇਹੀ ਮਨੁੱਖ ਦੀ ਸੱਚੀ ਭਾਵਨਾ ਹੈ। ਸਬ-ਇੰ: ਪਰਵਿੰਦਰ ਕੌਰ ਨੇ ਕਿਹਾ ਕਿ ਪੁਲਸ ਕਿਸੇ ਨੂੰ ਡਰਾਉਣ-ਧਮਕਾਉਣ ਧੱਕੇਸ਼ਾਹੀ ਲਈ ਨਹੀਂ ਬਲਕਿ ਆਮ ਲੋਕਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਜਾਂਦੇ ਹਨ। ਪਰਵਿੰਦਰ ਕੌਰ ਡਿਊਟੀ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਅਤੇ ਲਿਹਾਜ ਰੱਖਣ ਦੇ ਪੱਖ ਵਿਚ ਨਹੀਂ ਹੈ। ਬਲਕਿ ਕਾਨੂੰਨ ਦੀ ਪਾਲਣਾ ਉਸ ਲਈ ਸਭ ਤੋਂ ਵੱਡੀ ਜਿੰਮੇਵਾਰੀ ਹੈ। ਉਸ ਵਲੋਂ ਮਾਸਕ ਨਾ ਪਾਉਣ ਵਾਲਿਆਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਮਾਸਕ ਨਾ ਪਹਿਨਣ ਵਾਲਿਆਂ 'ਤੇ ਸਖਤੀ  ਕਰਨਾ ਬੇਹੱਦ ਜਰੂਰੀ ਹੈ ਕਿਉਂਕਿ ਇਸ ਵਿਚ ਦਿੱਤੀ ਢਿੱਲ ਸਾਡੀ ਜਾਨ ਲਈ ਜੋਖਮ ਪੈਦਾ ਕਰ ਸਕਦੀ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਸਿਹਤ ਪ੍ਰਤੀ ਐੱਸ.ਐੱਸ.ਪੀ ਮਾਨਸਾ ਨਰਿੰਦਰ ਭਾਰਗਵ ਅਤੇ ਸਿਹਤ ਵਿਭਾਗ ਵਲੋਂ ਦੱਸੀਆਂ ਗਈਆਂ ਸਾਰੀਆਂ ਸਾਵਧਾਨੀਆਂ ਸਵੀਕਾਰ ਕਰਨ ਅਤੇ ਇਸ ਵਿਚ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ। ਇਸ ਮੌਕੇ ਹੌਲਦਾਰ ਸੁਖਦੇਵ ਸਿੰਘ, ਹੌਲਦਾਰ ਅੰਗਰੇਜ ਸਿੰਘ, ਸਿਪਾਹੀ ਗੁਰਕਿਰਨਜੀਤ ਸਿੰਘ ਵੀ ਮੌਜੂਦ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Content Editor Bharat Thapa