CBSE ਨੇ ਸਕੂਲਾਂ ਨੂੰ ਲਿਖਿਆ ਪੱਤਰ, ''ਅਰੋਗ ਸੇਤੂ'' ਐਪ ਡਾਊਨਲੋਡ ਕਰਨ ਵਿਦਿਆਰਥੀ

04/06/2020 4:28:33 PM

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਨੇ ਵਿਦਿਆਰਥੀ, ਮਾਪਿਆਂ, ਟੀਚਰਸ, ਪ੍ਰਿੰਸੀਪਲਜ਼ ਦੇ ਲਈ ਇਕ ਮੋਬਾਇਲ ਐਪਲੀਕੇਸ਼ਨ ਦੇ ਬਾਰੇ 'ਚ ਨਵਾਂ ਨੋਟਿਸ ਜਾਰੀ ਕੀਤਾ ਹੈ। 'ਅਰੋਗ ਸੇਤੂ' ਐਪ ਨੂੰ ਡਾਊਨਲੋਡ ਕਰਨ ਦਾ ਸੰਦੇਸ਼ ਦਿੰਦੇ ਹੋਏ ਸੀ. ਬੀ. ਐੱਸ. ਈ. ਨੇ ਅਪੀਲ ਕੀਤੀ ਹੈ ਕਿ ਉਹ ਇਸ ਮੋਬਾਇਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਅਤੇ ਇਸਦਾ ਇਸਤੇਮਾਲ ਕਰਨ। ਇੰਡ੍ਰਾਇਡ ਅਤੇ ਐਪਲ ਸਟੋਰ ਦੋਵਾਂ ਦੇ ਲਈ ਇਹ ਐਪਲੀਕੇਸ਼ਨ ਉਪਲੱਬਧ ਹੈ। ਬੋਰਡ ਦੇ ਮੁਤਾਬਕ ਇਸ ਐਪ ਨੂੰ ਕੇਂਦਰ ਸਰਕਾਰ ਨੇ 'ਕੋਰੋਨਾ ਵਾਇਰਸ' ਨਾਲ ਲੜਨ ਦੇ ਲਈ ਬਣਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪਲੀਕੇਸ਼ਨ ਲੋਕਾਂ ਨੂੰ ਇਹ ਦੱਸਣ 'ਚ ਮਦਦ ਕਰੇਗੀ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਤੋਂ ਕਿੰਨਾ ਖਤਰਾ ਹੈ। ਸੀ. ਬੀ. ਐੱਸ. ਈ. ਨੇ ਸਾਰੇ ਸਕੂਲ ਪ੍ਰਿੰਸੀਪਲਜ਼ ਨੂੰ ਵੱਖ ਤੋਂ ਇਹ ਨੋਟਿਸ ਭੇਜਿਆ ਹੈ। ਇਸ 'ਚ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਟੀਚਰਸ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਰ ਸਟਾਫ ਨੂੰ ਇਸਦੇ ਬਾਰੇ 'ਚ ਦੱਸਣ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ਦਰਮਿਆਨ ਬਿੱਟਾ ਨੇ ਜ਼ੈੱਡ ਪਲੱਸ ਸਪੈਸ਼ਲ ਤੇ ਪੰਜਾਬ ਪੁਲਸ ਸੁਰੱਖਿਆ ਕੀਤੀ ਵਾਪਸ

ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਇਮਿਊਨਿਟੀ ਵਧਾਉਣ ਦੇ ਤਰੀਕੇ ਦੱਸਣ ਵਾਲਾ ਇਕ ਪ੍ਰੋਟੋਕਾਲ ਡਾਕੂਮੈਂਟ ਵੀ ਸ਼ੇਅਰ ਕੀਤਾ ਹੈ। ਇਹ ਡਾਕੂਮੈਂਟ ਆਯੂਸ਼ ਮੰਤਰਾਲਿਆ ਵੱਲੋਂ ਤਿਆਰ ਕੀਤਾ ਗਿਆ ਹੈ। ਬੋਰਡ ਨੇ ਕਿਹਾ ਹੈ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਇਸ ਡਾਕੂਮੈਂਟ 'ਚ ਦੱਸੀਆਂ ਚੀਜ਼ਾਂ ਦੇ ਬਾਰੇ 'ਚ ਵਿਸਥਾਰ ਨਾਲ ਸਮਝਾ ਸਕਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ


Anuradha

Content Editor

Related News