ਮੰਗਾਂ ਸਬੰਧੀ ਅਧਿਆਪਕਾਂ ਨੇ ਸਰਕਾਰ ਖਿਲਾਫ ਕੱਢਿਆ ਕੈਂਡਲ ਮਾਰਚ

Saturday, Oct 13, 2018 - 12:38 AM (IST)

ਬਾਘਾ ਪੁਰਾਣਾ, (ਰਾਕੇਸ਼)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਵੱਡੇ ਕੱਟ ਲਾਉਣ ਦੇ ਵਿਰੋਧ ਵਜੋਂ ਬਾਘਾ ਪੁਰਾਣਾ ਸ਼ਹਿਰ ਅੰਦਰ ਅਧਿਆਪਕਾਂ ਵੱਲੋਂ ਬਾਜ਼ਾਰਾਂ ਗਲੀਆਂ-ਮੁਹੱਲਿਆ ਅੰਦਰ ਮਸ਼ਾਲ ਮਾਰਚ ਕੱਢਿਆ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿੰਦਿਆਂ ਕੀਤੀ ਗਈ। ਮਿਸ਼ਾਲ ਮਾਰਚ ’ਚ ਇਲਾਕੇ ਦੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।  ਮਸ਼ਾਲ ਮਾਰਚ ਦੌਰਾਨ ਸਰਬਣ ਸਿੰਘ ਮਾਣੂੰਕੇ, ਦਿਗਵਿਜੇਪਾਲ ਸ਼ਰਮਾ, ਸੁਖਵਿੰਦਰ ਘੋਲੀਆ, ਗੋਬਿੰਦ ਸਿੰਘ ਸਮਾਧ ਭਾਈ, ਸਵਰਨਜੀਤ ਭਗਤਾ ਤੇ ਹੋਰ ਸਾਥੀਆਂ ਨੇ ਸਰਕਾਰ ਦੀਆਂ ਸਿੱਖਿਆ ਮਾਰੂ ਅਧਿਆਪਕ ਵਿਰੋਧੀ ਨੀਤੀਆਂ ਦੀ ਸ਼ਹਿਰ ਦੇ ਲੋਕਾਂ ਰਾਹੀ ਸਰਕਾਰ ਨੂੰ ਸੁਣਾਉਣੀ ਕੀਤੀ। ਸ਼ਹਿਰ ਵਾਸੀਆਂ ਨੇ ਤਕਰੀਰਾਂ ਨੂੰ ਗਹੁ ਨਾਲ ਸੁਣਿਆ ਅਤੇ ਸਰਕਾਰ ਦੀਆਂ ਨੀਤੀਆਂ ਅਤੇ ਤਿੱਖੇ ਵਤੀਰੇ ਦੀ ਨਿੰਦਾ ਕੀਤੀ। ਸ਼ਹਿਰ ਵਾਸੀਆਂ ਨੇ ਅਧਿਆਪਕਾਂ ਦੇ ਸੰਘਰਸ਼ ਨੂੰ ਜਾਇਜ਼ ਠਹਿਰਾਇਆ ਅਤੇ ਲੋਡ਼ ਪੈਣ ’ਤੇ ਭਰਵਾਂ ਸਮਰਥਨ ਦੇਣ ਦਾ ਭਰੋਸਾ ਦਿੱਤਾ।  


Related News