ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ: ਐੱਸ.ਡੀ.ਐੱਮ

10/16/2020 4:50:34 PM

ਸੰਦੌੜ (ਰਿਖੀ) : ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਦੀ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਅਹਿਮਦਗੜ੍ਹ ਵਲੋਂ ਪਿੰਡ ਬਾਲੇਵਾਲ ਵਿਖੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸ੍ਰੀ ਵਿਕਰਮਜੀਤ ਪਾਂਥੇ, ਐੱਸ.ਡੀ.ਐੱਮ. ਅਹਿਮਦਗੜ੍ਹ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਇਸ ਮੌਕੇ ਸ੍ਰੀ ਪਾਂਥੇ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।ਇਸ ਲਈ ਕਿਸਾਨ ਵੀਰ ਪਰਾਲੀ ਨੂੰ ਅੱਗ ਲਾਏ ਬਿਨਾਂ ਮਿੱਟੀ ਵਿਚ ਹੀ ਮਿਲਾਉਣ ਅਤੇ ਇਹ ਸੁਨੇਹਾ ਆਪਣੇ ਸਾਥੀ ਕਿਸਾਨਾਂ ਨੂੰ ਵੀ ਦੇਣ।ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾ: ਕੁਲਵੀਰ ਸਿੰਘ ਨੇ ਕਿਹਾ ਕਿ ਝੋਨੇ ਦੀ ਫਸਲ ਦੁਆਰਾ ਜਜ਼ਬ ਕੀਤੇ ਜ਼ਿਆਦਾਤਰ ਖੁਰਾਕੀ ਤੱਕ ਪੱਕਣ ਸਮੇਂ ਪਰਾਲੀ ਵਿਚ ਹੀ ਵੱਡੀ ਮਾਤਰਾ ਵਿਚ ਮੋਜੂਦ ਹੁੰਦੇ ਹਨ ਜੋ ਪਰਾਲੀ ਸਾੜਨ ਨਾਲ ਨਸ਼ਟ ਹੋ ਜਾਂਦੇ ਹਨ ਅਤੇ ਕਿਸਾਨ ਦੇ ਅਨੇਕਾਂ ਮਿੱਤਰ ਕੀੜੇ ਵੀ ਜਾਨ ਗੁਆ ਦਿੰਦੇ ਹਨ।ਇਸ ਮੌਕੇ ਇਕ ਕਿਸਾਨ ਸ. ਭਜਨ ਸਿੰਘ ਵੱਲੋਂ ਆਪਣੇ ਖੇਤ ਵਿਚ ਸੁਪਰ ਸੀਡਰ ਮਸ਼ੀਨ ਦਾ ਟਰਾਇਲ ਵੀ ਕਰਕੇ ਵਿਖਾਇਆ ਗਿਆ।

ਇਸ ਦੋਰਾਨ ਟੀਮ ਵੱਲੋਂ ਪਿੰਡ ਫਲੋਂਡ ਕਲਾਂ ਦੇ ਕਿਸਾਨ ਸ. ਨਿਰਮਲ ਸਿੰਘ ਦੇ ਖੇਤ ਦਾ ਵੀ ਦੋਰਾ ਕੀਤਾ ਗਿਆ ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤ ਵਿਚ ਹੀ ਮਿਲਾਉਂਦੇ ਹਨ।ਟੀਮ ਵੱਲੋਂ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮੁਹੰਮਦ ਜਮੀਲ, ਬੀ.ਟੀ.ਐਮ., ਸ੍ਰੀ ਗੁਰਦੀਪ ਸਿੰਘ ਅਤੇ ਗੁਰਵਿੰਦਰ ਸਿੰਘ, ਏ.ਟੀ.ਐਮ., ਸ੍ਰੀ ਧਰਮ ਸਿੰਘ ਸੀਨੀਅਰ ਸਹਾਇਕ, ਸ੍ਰੀ ਰੋਹਿਤ ਸ਼ਰਮਾ, ਜੂਨੀਅਰ ਸਹਾਇਕ, ਸ੍ਰੀ ਮਨਪ੍ਰੀਤ ਸਿੰਘ ਕਲਰਕ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਸ੍ਰੀ ਜ਼ਸਵੰਤ ਸਿੰਘ ਫਲੋਂਡ ਖੁਰਦ, ਦਰਬਾਰਾ ਸਿੰਘ, ਹਰਬੰਤ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਬਾਲੇਵਾਲ ਆਦਿ ਕਿਸਾਨ ਵੀ ਮੋਜੂਦ ਸਨ।ਇਸ ਤੋਂ ਬਾਅਦ ਸ੍ਰੀ ਪਾਂਥੇ ਵੱਲੋਂ ਪਿੰਡ ਕੁੱਪ ਵਿਖੇ ਸਥਿਤ ਦਾਣਾ ਮੰਡੀ ਵਿਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।ਇਸ ਸਮੇਂ ਮੰਡੀ ਵਿਚ ਆਪਣੀ ਫਸਲ ਵੇਚਣ ਲਈ ਆਏ ਕਿਸਾਨਾਂ ਨੇ ਮੰਡੀ ਵਿਚ ਕੀਤੇ ਗਏ ਪ੍ਰਬੰਧਾਂ ਉਪਰ ਤਸੱਲੀ ਪ੍ਰਗਟਾਈ।


Shyna

Content Editor

Related News