ਫਰੀਦਕੋਟ 'ਚ ਤੰਬਾਕੂ ਸਿਗਰਟ ਹੋਲਸੇਲਰ ਦੇ ਗੋਦਾਮ ’ਚੋਂ ਲੱਖਾਂ ਰੁਪਏ ਦੇ ਮਾਲ ਦੀ ਚੋਰੀ, ਮਾਮਲਾ ਦਰਜ

Tuesday, Jul 05, 2022 - 05:20 PM (IST)

ਫਰੀਦਕੋਟ 'ਚ ਤੰਬਾਕੂ ਸਿਗਰਟ ਹੋਲਸੇਲਰ ਦੇ ਗੋਦਾਮ ’ਚੋਂ ਲੱਖਾਂ ਰੁਪਏ ਦੇ ਮਾਲ ਦੀ ਚੋਰੀ, ਮਾਮਲਾ ਦਰਜ

ਫਰੀਦਕੋਟ(ਰਾਜਨ) : ਸ਼ਹਿਰ ਅੰਦਰ ਤੰਬਾਕੂ ਸਿਗਰਟ ਦੇ ਹੋਲਸੇਲਰ ਦੇ ਗੋਦਾਮ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਦਾ ਮਾਲ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ’ਤੇ ਸਥਾਨਕ ਥਾਣਾ ਸਦਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਵੱਡੀ ਕਾਰਵਾਈ ਦੀ ਤਿਆਰੀ ’ਚ ਭਗਵੰਤ ਮਾਨ ਸਰਕਾਰ, ਸਾਬਕਾ ਮੰਤਰੀ ਤੇ ਵਿਧਾਇਕ ਰਡਾਰ ’ਤੇ

ਸ਼ਹਿਰ ਦੇ ਹੁੱਕੀ ਚੌਂਕ ਵਿੱਚ ਕਰਿਆਨਾ ਅਤੇ ਤੰਬਾਕੂ ਸਿਗਰਟ ਦੀ ਹੋਲਸੇਲ ਦੀ ਦੁਕਾਨ ਕਰਦੇ ਦੀਪ ਚੌਪੜਾ ਪੁੱਤਰ ਲੇਟ ਪੰਜਾਬ ਰਾਏ ਚੌਪੜਾ ਨੇ ਥਾਣਾ ਸਦਰ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਦੁਕਾਨ ਦਾ ਸਟੋਰ ਜੋ ਕੰਮੇਆਣਾ-ਕਿਲਾਨੌ ਰੋਡ ’ਤੇ ਹੈ ਦਾ ਬੀਤੀ ਰਾਤ ਅਗਿਆਤ ਚੋਰ ਤਾਲਾ ਤੋੜ ਕੇ ਸਿਗਰਟ ਮਾਰਕਾ ਗੋਲਡ ਫਲੈਕ ਦੀ 1 ਪੇਟੀ ਕੀਮਤ 43,500, ਸਿਗਰਟ ਗੋਲਡ ਫਲੈਕ ਸੁਪਰ ਦੀਆਂ 3 ਪੇਟੀਆਂ ਕੀਮਤ 1,76,000 ਰੁਪਏ, ਹਾਈ ਕਲਾਸ ਤੰਬਾਕੂ 12 ਗੱਟੇ ਕੀਮਤ 42000, ਹਾਥੀ ਗੋਲਾ ਤੰਬਾਕੂ 40 ਗੱਟੇ ਕੀਮਤ 1,04,000, ਤੰਬਾਕੂ ਕੂਲ ਲਿੱਪ 3 ਬੋਰੇ ਕੀਮਤ 1,45,000, 10,000 ਦੀ ਭਾਨ ਅਤੇ 1 ਐਮਪਲੀਫਾਇਰ ਕੀਮਤ 800 ਚੋਰੀ ਕਰਕੇ ਲੈ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੋਰੀ ਹੋਏ ਮਾਲ ਦੀ ਕੁੱਲ ਕੀਮਤ 5,22,596 ਰੁਪਏ ਬਣਦੀ ਹੈ।  

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News