ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਿੰਡ ਮੱਲਣ ਵਾਸੀਆਂ ਨੂੰ ਦਿੱਤੀ ਪਾਣੀ ਵਾਲੀ ਟੈਂਕੀ
Sunday, Jul 08, 2018 - 04:01 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ , (ਸੁਖਪਾਲ ਢਿੱਲੋਂ/ ਪਵਨ ਤਨੇਜਾ)— ਅੱਜ ਪਿੰਡ ਮੱਲਣ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਵਾਲੀ ਇਕ ਟੈਂਕੀ ਮੈਂਬਰ ਪਾਰਲੀਮੈਂਟ ਪ੍ਰੋ : ਸਾਧੂ ਸਿੰਘ ਨੇ ਦਿੱਤੀ। ਇਸ ਸਮੇਂ ਪਿੰਡ ਵਿਚ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਬੋਲਦਿਆਂ ਸੁਖਜਿੰਦਰ ਸਿੰਘ ਕਾਉਣੀ ਨੇ ਐੱਮ. ਪੀ. ਫੰਡ 'ਚੋਂ ਜਾਰੀ ਕੀਤੀਆ ਗਈਆਂ ਗ੍ਰਾਟਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ : ਸਾਧੂ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਰੁੜ ਰਹੀ ਹੈ। ਪ੍ਰੋ : ਸਾਧੂ ਸਿੰਘ ਗੁਰਦੁਆਰਾ ਦਮਦਮੀ ਟਕਸਾਲ ਵਿਖੇ ਇਕ ਰੁੱਖ ਲਗਾ ਕੇ ਰੁੱਖ ਲਗਾਉ, ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬਲਕਰਨ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਨਵਰਾਜ ਸਿੰਘ ਰਾਜਾ, ਰਾਜਾ ਮੱਲਣ, ਨਿਰਮਲ ਸਿੰਘ, ਬਾਰਾ ਬਚਨ ਸਿੰਘ , ਜਗਿੰਦਰ ਸਿੰਘ, ਇਕਬਾਲ ਢਿੱਲੋਂ , ਮਾਸਟਰ ਬੰਤ ਸਿੰਘ, ਪਿੰਦਰ ਅਮਨਗੜ•, ਮਾਸਟਰ ਅਮਰਜੀਤ ਸਿੰਘ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ।