ਚੋਰਾਂ ’ਚ ਰੱਬ ਦਾ ਵੀ ਨਹੀਂ ਰਿਹਾ ਖ਼ੌਫ਼, ਸ਼੍ਰੀ ਕਾਲੀ ਮਾਤਾ ਮੰਦਿਰ ’ਚੋਂ ਗੋਲਕ ਚੋਰੀ ਕਰ ਚੋਰ ਹੋਇਆ ਫਰਾਰ

03/11/2023 11:27:34 PM

ਲੌਂਗੋਵਾਲ (ਵਸ਼ਿਸ਼ਟ, ਵਿਜੈ) : ਸਥਾਨਕ ਸ਼੍ਰੀ ਕਾਲੀ ਦੇਵੀ ਮੰਦਿਰ ’ਚੋਂ ਇਕ ਚੋਰ ਵੱਲੋਂ ਬੇਝਿਜਕ ਹੋ ਕੇ ਗੋਲਕ ਚੋਰੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ’ਚ ਕੈਦ ਹੋ ਗਈਆਂ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਨੂੰ ਦੇਖ ਕੇ ਲੋਕਾਂ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ ਕਿਉਂਕਿ ਚੋਰ ਨੰਗੇ ਮੂੰਹ ਸ਼ਰੇਆਮ ਮੰਦਿਰ ’ਚ ਦਾਖ਼ਲ ਹੋਇਆ ਅਤੇ ਕਾਲੀ ਦੇਵੀ ਮੰਦਿਰ ’ਚ ਬਣੇ ਭੂਆ ਰਾਣੀ ਮੰਦਿਰ ’ਚੋਂ ਵੱਡਾ ਅਤੇ ਬਹੁਤ ਭਾਰੀ ਗੋਲਕ ਚੁੱਕ ਕੇ ਆਰਾਮ ਨਾਲ ਮੰਦਿਰ ’ਚੋਂ ਬਾਹਰ ਆ ਗਿਆ ਅਤੇ ਸਕੂਟਰੀ ’ਤੇ ਗੋਲਕ ਰੱਖ ਕੇ ਫ਼ਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’

PunjabKesari

ਮੰਦਿਰ ਦੇ ਪੁਜਾਰੀ ਰਾਜਵੀਰ ਸ਼ਰਮਾ ਨੇ ਦੱਸਿਆ ਕਿ ਮੈਂ ਆਪਣੇ ਨਿੱਜੀ ਕੰਮ ਲਈ ਪਹਿਲਾਂ ਬੈਂਕ ਅਤੇ ਫਿਰ ਸੰਗਰੂਰ ਚਲਾ ਗਿਆ ਪਰ ਜਦੋਂ ਆ ਕੇ ਕਾਲੀ ਮਾਤਾ ਮੰਦਿਰ ਅੰਦਰ ਬਣੇ ਭੂਆ ਰਾਣੀ ਦੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੰਦਰ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਉੱਥੇ ਪਿਆ ਗੋਲਕ ਗਾਇਬ ਸੀ। ਸੀ.ਸੀ.ਟੀ.ਵੀ. ਫੁਟੇਜ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਇਆ। ਦੂਜੇ ਪਾਸੇ ਥਾਣਾ ਮੁਖੀ ਬਲਵੰਤ ਸਿੰਘ ਨੇ ਕਿਹਾ ਕਿ ਇਸ ਚੋਰੀ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ CM ਮਾਨ ਦਾ ਜਵਾਬ, ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10

PunjabKesari


Manoj

Content Editor

Related News