ਲਗਾਤਾਰ ਬਾਰਸ਼ ਕਾਰਨ BDPO, ਤਹਿਸੀਲ ਤੇ SDM ਦਫ਼ਤਰ ਪਾਣੀ ਵਿਚ ਘਿਰੇ
Tuesday, Sep 02, 2025 - 06:45 PM (IST)

ਮਹਿਲ ਕਲਾਂ (ਹਮੀਦੀ) – ਕਸਬਾ ਮਹਿਲ ਕਲਾਂ ਵਿਖੇ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸਰਕਾਰੀ ਦਫ਼ਤਰਾਂ ਦੀ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ। ਪੇਂਡੂ ਵਿਕਾਸ ਤੇ ਪੰਚਾਇਤੀ ਦਫ਼ਤਰ (ਬੀ.ਡੀ.ਪੀ.ਓ.), ਤਹਿਸੀਲ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਅਤੇ ਹੋਰ ਕਈ ਵਿਭਾਗਾਂ ਦੇ ਦਫ਼ਤਰ ਪਾਣੀ ਨਾਲ ਘਿਰੇ ਹੋਏ ਹਨ। ਦਫ਼ਤਰਾਂ ਦੇ ਆਲੇ ਦੁਆਲੇ ਇਕੱਠਾ ਹੋਇਆ ਪਾਣੀ ਛੱਪੜ ਦਾ ਰੂਪ ਧਾਰ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ ਅਤੇ ਕਰਮਚਾਰੀਆਂ ਨੂੰ ਦਫ਼ਤਰਾਂ ਵਿਚ ਜਾਣ ਲਈ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਲੋਕਾਂ ਅਤੇ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਬਾਰਸ਼ ਕਾਰਨ ਨਾ ਸਿਰਫ਼ ਦਫ਼ਤਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਹੋਇਆ ਹੈ, ਸਗੋਂ ਕਈ ਥਾਵਾਂ ਉੱਪਰ ਦਫ਼ਤਰਾਂ ਦੀਆਂ ਛੱਤਾਂ ਵਿੱਚੋਂ ਵੀ ਬਾਰਸ਼ ਦਾ ਪਾਣੀ ਟਪਕਣ ਲੱਗ ਪਿਆ ਹੈ। ਇਸ ਨਾਲ ਕਮਰਿਆਂ ਦੇ ਅੰਦਰ ਪਾਣੀ ਭਰ ਜਾਣ ਕਰਕੇ ਕਰਮਚਾਰੀਆਂ ਨੂੰ ਦਫ਼ਤਰ ਅੰਦਰ ਆਏ ਲੋਕਾਂ ਦੇ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਬੀ.ਡੀ.ਪੀ.ਓ. ਦਫ਼ਤਰ ਵਿਚ ਇਸ ਸਮੇਂ ਵੱਖ-ਵੱਖ ਵਿਭਾਗਾਂ ਦੇ ਆਰਜੀ ਤੌਰ ‘ਤੇ ਬਣਾਏ ਦਫ਼ਤਰ ਚੱਲ ਰਹੇ ਹਨ। ਆਪਣੀਆਂ ਬਿਲਡਿੰਗਾਂ ਨਾ ਹੋਣ ਕਰਕੇ ਇਹ ਦਫ਼ਤਰ ਇਕ ਹੀ ਇਮਾਰਤ ਅੰਦਰ ਕੰਮ ਕਰ ਰਹੇ ਹਨ, ਜਿਸ ਨਾਲ ਪਾਣੀ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ
ਤਹਿਸੀਲ ਅਤੇ ਬਲਾਕ ਦੇ ਪਿੰਡਾਂ ਵਿਚੋਂ ਸਰਪੰਚ, ਨੰਬਰਦਾਰ ਅਤੇ ਆਮ ਲੋਕ ਰੋਜ਼ਾਨਾ ਆਪਣੇ ਕੰਮ ਲਈ ਇੱਥੇ ਪਹੁੰਚਦੇ ਹਨ, ਪਰ ਉਨ੍ਹਾਂ ਨੂੰ ਦਫ਼ਤਰਾਂ ਤੱਕ ਪਹੁੰਚਣ ਲਈ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਦਫ਼ਤਰ ਵਿਕਾਸੀ ਕਾਰਜਾਂ ਲਈ ਬਣਾਏ ਗਏ ਸਨ, ਉਥੇ ਹੀ ਜਨਤਾ ਨੂੰ ਸਭ ਤੋਂ ਵੱਧ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਤੇ ਕਰਮਚਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਫ਼ਤਰਾਂ ਦੇ ਆਲੇ-ਦੁਆਲੇ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8