ਉੱਚੀ ਗਾਣਾ ਚਲਾਉਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਜ਼ਖਮੀ, ਪੁਲਸ ਨੇ ਕੀਤੀ ਕਾਰਵਾਈ
Saturday, Sep 06, 2025 - 06:20 PM (IST)

ਮੋਗਾ (ਆਜ਼ਾਦ) : ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਪੰਜਗਰਾਈਂ ਖੁਰਦ ਵਿਖੇ ਟਰੈਕਟਰ ’ਤੇ ਉਚੀ ਆਵਾਜ਼ ਵਿਚ ਚੱਲ ਰਹੇ ਡੈੱਕ ਨੂੰ ਲੈ ਕੇ ਹੋਏ ਲੜਾਈ ਝਗੜੇ ਵਿਚ ਗੁਰਪ੍ਰੀਤ ਸਿੰਘ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਕਥਿਤ ਮੁਲਜ਼ਮਾਂ ਜਗਸੀਰ ਸਿੰਘ ਉਰਫ ਸੀਰਾ, ਹਰਜੀਤ ਸਿੰਘ ਉਰਫ ਬਿੱਟੂ, ਪ੍ਰਗਟ ਸਿੰਘ ਉਰਫ ਸੁਖਜਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਪੰਜਗਰਾਈਂ ਖੁਰਦ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਕੁਲਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿਉ ਆਪਣੇ ਘਰ ਵਿਚ ਆਪਣੇ ਦੋਸਤਾਂ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾ ਰਿਹਾ ਸੀ ਅਤੇ ਉਸ ਨੇ ਆਪਣੇ ਟਰੈਕਟਰ ’ਤੇ ਲੱਗੇ ਡੈਕ ਨੂੰ ਉਚੀ ਅਵਾਜ਼ ਵਿਚ ਲਗਾਇਆ ਹੋਇਆ ਸੀ, ਜਿਸ ਨੂੰ ਬੰਦ ਕਰਵਾਉਣ ਸਮੇਂ ਕਥਿਤ ਮੁਲਜਮਾਂ ਨਾਲ ਤਕਰਾਰ ਹੋ ਗਿਆ, ਜਿਸ ’ਤੇ ਉਨ੍ਹਾਂ ਮਿਲੀਭੁਗਤ ਕਰ ਕੇ ਕੁੱਟ-ਮਾਰ ਕਰ ਕੇ ਮੈਂਨੂੰ ਜ਼ਖਮੀ ਕਰ ਦਿੱਤਾ, ਗ੍ਰਿਫਤਾਰੀ ਬਾਕੀ ਹੈ।