ਸੈਕਟਰ-7 ਤੇ ਖੁੱਡਾ ਲਾਹੌਰਾ ’ਚ ਲਡ਼ਕੀਆਂ ਤੋਂ ਪਰਸ ਖੋਹੇ
Saturday, Sep 22, 2018 - 05:07 AM (IST)

ਚੰਡੀਗਡ਼੍ਹ, (ਸੰਦੀਪ)- ਸੈਕਟਰ-7 ਅਤੇ ਖੁੱਡਾ ਲਾਹੌਰਾ ’ਚ ਦੋ ਲਡ਼ਕੀਆਂ ਨੂੰ ਸ਼ੁੱਕਰਵਾਰ ਨੂੰ ਝਪਟਮਾਰਾਂ ਨੇ ਨਿਸ਼ਾਨਾ ਬਣਾਇਆ। ਸੈਕਟਰ-7 ਨਿਵਾਸੀ ਸੁਰਭੀ ਤੋਂ 2 ਮੋਟਰਸਾਈਕਲ ਸਵਾਰ ਪਰਸ ਖੋਹ ਕੇ ਲੈ ਗਏ। ਸੁਰਭੀ ਅਨੁਸਾਰ ਉਸ ਦੇ ਪਰਸ ਵਿਚ 2 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਸਾਮਾਨ ਸੀ।
ਸੈਕਟਰ-26 ਥਾਣਾ ਪੁਲਸ ਨੇ ਸੁਰਭੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਵੇਰ ਸਮੇਂ ਸੁਰਭੀ ਇਥੇ ਸਥਿਤ ਇਕ ਏ. ਟੀ. ਐੱਮ. ਤੋਂ ਪੈਸੇ ਕੱਢਵਾਉਣ ਤੋਂ ਬਾਅਦ ਪੈਦਲ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਹੀ ਝਪਟਮਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਥੇ ਹੀ ਖੁੱਡਾ ਲਾਹੌਰਾ ਦੀ ਰੋਜ਼ੀ ਨੂੰ ਮੋਟਰਸਾਈਕਲ ਸਵਾਰ 3 ਲਡ਼ਕਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ। ਉਸ ਤੋਂ ਉਨ੍ਹਾਂ ਨੇ ਉਸ ਤੋਂ ਪਰਸ ਖੋਹ ਲਿਆ। ਸਾਰੰਗਪੁਰ ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਸ ਵਿਚ 2 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।