ਹਿਮਾਚਲ ਤੋਂ ਲਿਆਂਦੀ ਚਰਸ ਸਮੇਤ ਸਮੱਗਲਰ ਕਾਬੂ

01/29/2020 12:01:19 AM

ਚੰਡੀਗੜ੍ਹ, (ਸੁਸ਼ੀਲ)- ਹਿਮਾਚਲ ਤੋਂ ਚਰਸ ਲਿਆ ਕੇ ਚੰਡੀਗੜ੍ਹ 'ਚ ਸਪਲਾਈ ਕਰਨ ਆ ਰਹੇ ਸਮੱਗਰਲਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-42 ਸਥਿਤ ਝੀਲ ਕੋਲ ਦਬੋਚ ਲਿਆ। ਤਲਾਸ਼ੀ ਦੌਰਾਨ ਨੌਜਵਾਨ ਦੇ ਬੈਗ 'ਚੋਂ ਛੇ ਪੈਕੇਟ ਬਰਾਮਦ ਹੋਏ, ਜਿਨ੍ਹਾਂ 'ਚ ਤਿੰਨ ਕਿਲੋ ਚਰਸ ਸੀ। ਸਮੱਗਲਰ ਦੀ ਪਹਿਚਾਣ ਨੇਪਾਲ ਨਿਵਾਸੀ ਰਾਜਕੁਮਾਰ ਥਾਪਾ ਛਤਰੀ ਦੇ ਰੂਪ 'ਚ ਹੋਈ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮ 'ਤੇ ਸੈਕਟਰ-36 ਪੁਲਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਉੱਥੋਂਂ ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।
ਕ੍ਰਾਈਮ ਬ੍ਰਾਂਚ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ 'ਚ ਸਬ-ਇੰਸਪੈਕਟਰ ਅਸ਼ੋਕ ਕੁਮਾਰ ਸਨੈਚਿੰਗ ਰੋਕਣ ਲਈ ਪੁਲਸ ਜਵਾਨਾਂ ਨਾਲ ਸੈਕਟਰ-42 ਦੀ ਝੀਲ ਕੋਲ ਪੈਟਰੋਲਿੰਗ ਕਰ ਰਹੇ ਸਨ। ਸਬ ਇੰਸਪੈਕਟਰ ਨੂੰ ਨੇਪਾਲੀ ਮੂਲ ਦਾ ਇਕ ਜਵਾਨ ਪਿੱਠ 'ਤੇ ਬੈਗ ਲੈ ਕੇ ਆਉਂਦਾ ਹੋਇਆ ਵਿਖਾਈ ਦਿੱਤਾ। ਐੱਸ. ਆਈ. ਨੂੰ ਨੌਜਵਾਨ 'ਤੇ ਸ਼ੱਕ ਹੋਇਆ ਅਤੇ ਪੁਲਸ ਜਵਾਨਾਂ ਨੂੰ ਉਸਨੂੰ ਰੋਕਣ ਨੂੰ ਕਿਹਾ। ਜਵਾਨਾਂ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਵਾਪਸ ਮੁੜ ਕੇ ਤੇਜ਼ ਕਦਮਾਂ ਨਾਲ ਚੱਲਣ ਲੱਗਾ। ਪੁਲਸ ਜਵਾਨਾਂ ਨੇ ਥੋੜ੍ਹੀ ਦੂਰ ਜਾ ਕੇ ਨੌਜਵਾਨ ਨੂੰ ਦਬੋਚ ਕੇ ਉਸਦੇ ਬੈਗ ਦੀ ਤਲਾਸ਼ੀ ਲਈ। ਬੈਗ ਦੇ ਅੰਦਰੋਂ ਛੇ ਪੈਕੇਟ ਬਰਾਮਦ ਹੋਏ। ਇਨ੍ਹਾਂ 'ਚ ਤਿੰਨ ਕਿਲੋ ਚਰਸ ਬਰਾਮਦ ਹੋਈ। ਨੌਜਵਾਨ ਨੇ ਪੁਲਸ ਨੂੰ ਦੱਸਿਆ ਕਿ ਉਹ ਹਿਮਾਚਲ ਤੋਂ ਚਰਸ ਲਿਆ ਕੇ ਚੰਡੀਗੜ੍ਹ 'ਚ ਸਪਲਾਈ ਕਰਨ ਆਇਆ ਸੀ। ਉਹ ਹਿਮਾਚਲ ਤੋਂ ਪਬਲਿਕ ਟਰਾਂਸਪੋਰਟ 'ਚ ਬੈਠ ਕੇ ਚੰਡੀਗੜ੍ਹ ਪਹੁੰਚਿਆ ਸੀ।


Bharat Thapa

Content Editor

Related News