ਬਿਹਾਰ ਤੋਂ ਅਫੀਮ ਸਪਲਾਈ ਕਰਨ ਆਇਆ ਸਮੱਗਲਰ ਰੇਲਵੇ ਸਟੇਸ਼ਨ ਤੋਂ ਕਾਬੂ
Tuesday, Jan 14, 2025 - 07:50 AM (IST)
ਲੁਧਿਆਣਾ (ਗੌਤਮ) : ਬਿਹਾਰ ਤੋਂ ਲੁਧਿਆਣਾ ’ਚ ਅਫੀਮ ਦੀ ਸਪਲਾਈ ਕਰਨ ਆਏ ਨਸ਼ਾ ਸਮੱਗਲਰ ਨੂੰ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 1 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਬੇਤੀਆ ਵਾਸੀ ਮੁਰਾਰੀ ਸ਼ਾਹ ਵਜੋਂ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਗਸ਼ਤ ਦੌਰਾਨ ਚੈਕਿੰਗ ਕਰ ਰਹੀ ਸੀ ਤਾਂ ਪਲੇਟਫਾਰਮ ਨੰ. 1 ਦੇ ਢੰਡਾਰੀ ਐਂਡ ’ਤੇ ਉਕਤ ਮੁਲਜ਼ਮ ਸ਼ੱਕੀ ਹਾਲਤ ’ਚ ਖੜ੍ਹਾ ਸੀ। ਸ਼ੱਕ ਹੋਣ ’ਤੇ ਜਦੋਂ ਪੁਲਸ ਪਾਰਟੀ ਉੁਸ ਦੇ ਕਰੀਬ ਗਈ ਤਾਂ ਉਸ ਨੇ ਉਥੋਂ ਖਿਸਕਣ ਦਾ ਯਤਨ ਕੀਤਾ। ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅਫੀਮ ਬਰਾਮਦ ਕੀਤੀ ਗਈ। ਪੁਲਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹ ਕੇ ਫ਼ੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ, ਪਿੱਛੋਂ ਆਏ ਸਕੂਟਰ ਸਵਾਰਾਂ ਨੇ ਕਰ'ਤਾ ਕਾਂਡ
ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਸ਼ੁਰੂਆਤੀ ਜਾਂਚ ਦੌਰਾਨ ਦੱਸਿਆ ਕਿ ਉਸ ਨੇ ਰੇਲਵੇ ਸਟੇਸ਼ਨ ਨੇੜੇ ਹੀ ਕਿਸੇ ਵਿਅਕਤੀ ਨੂੰ ਅਫੀਮ ਸਪਲਾਈ ਕਰਨੀ ਸੀ, ਜਿਸ ਬਦਲੇ ਉਸ ਨੂੰ 10,000 ਰੁਪਏ ਮਿਲਣੇ ਸੀ। ਮੁਲਜ਼ਮ ਕੋਲੋਂ ਉਸ ਦੇ ਸੰਪਰਕਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਤਾਂ ਕਿ ਮੁੱਖ ਨਸ਼ਾ ਸਮੱਗਲਰ ਨੂੰ ਫੜਿਆ ਜਾ ਸਕੇ।
ਇਹ ਵੀ ਪੜ੍ਹੋ : ਭਗਤੀ ਦੇ ਰੰਗ 'ਚ ਡੁੱਬਿਆ Google, ਮਹਾਕੁੰਭ ਲਿਖਦੇ ਹੀ ਹੋਣ ਲੱਗੇਗੀ ਫੁੱਲਾਂ ਦੀ ਵਰਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8