ਕੋਰੋਨਾ ਵਾਇਰਸ ਕਾਰਨ ਵੱਧਣ ਲੱਗੀਆਂ ਛੋਟੇ ਕਾਰੋਬਾਰੀਆਂ ਦੀਆਂ ਮੁਸੀਬਤਾਂ

04/02/2020 8:00:48 PM

ਬਾਘਾ ਪੁਰਾਣਾ, (ਰਾਕੇਸ਼)- ਕੋਰੋਨਾ ਵਾਇਰਸ ਦੀ ਮਾਰ ਕਾਰਨ ਛੋਟੇ ਦੁਕਾਨਦਾਰ ਤੇ ਨਿੱਕਾ ਮੋਟਾ ਕਾਰੋਬਾਰ ਕਰਕੇ ਰੋਜੀ-ਰੋਟੀ ਕਮਾਉਣ ਵਾਲੇ ਲੋਕਾਂ ਲਈ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰਨਾ ਅੋਖਾ ਹੋ ਗਿਆ ਹੈ । ਜਿਨ੍ਹਾ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ ਤੇ 22 ਮਾਰਚ ਤੋਂ ਉਹ ਘਰਾਂ 'ਚ ਬੰਦ ਹਨ ਜਿਨ੍ਹਾ ਦਾ ਘਰੇਲੂ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ ਅਜੇ ਲਾਕਡਾਊਨ 14 ਅਪ੍ਰੈਲ ਤੱਕ ਚਲਨਾ ਹੈ ਜਿਥੇ ਸੜਕਾਂ, ਕਾਰਖਾਨਿਆਂ, ਪੱਥਰ ਲਾਉਣ ਵਾਲੇ, ਦਿਹਾੜੀਦਾਰ , ਇਮਾਰਤਾਂ ਬਣਾਉਣ ਵਾਲੇ ਮਿਸਤਰੀ ਸਾਰੇ ਵੇਹਲੇ ਹਨ ਉਥੇ ਬੱਸ ਸਟੈਂਡਾਂ , ਗਲੀ ਮੁਹੱਲਿਆਂ ਵਿੱਚ ਹੋਕਾ ਦੇ ਕੇ ਚੀਜਾਂ ਵੇਚਣ ਵਾਲਿਆਂ ਨੂੰ ਕੋਈ ਕਮਾਈ ਨਹੀਂ ਰਹੀ । ਬਜਾਰਾਂ ਅੰਦਰ ਨਿੱਕੇ ਨਿੱਕੇ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਮੋਜੂਦਾ ਚੱਲ ਰਹੇ ਹਲਾਤਾਂ ਤੋਂ ਬਹੁਤ ਅੋਖੇ ਹਨ, ਜਿਨ੍ਹਾ ਲਈ ਰਾਸ਼ਨ ਖਰੀਦਨਾਂ ਵੀ ਅੋਖਾ ਹੋ ਗਿਆ ਹੈ ਇਥਂੋ ਤੱਕ ਦੱਸਿਆ ਗਿਆ ਹੈ ਕਿ ਘਰਾ ਦਾ ਬਿਜਲੀ ਬਿੱਲ, ਮੋਬਾਇਲ ਬਿੱਲ, ਦੁਕਾਨਾ ਮਕਾਨਾ ਦੇ ਕਿਰਾਏ,  ਬੱਚਿਆਂ ਦੀ ਸਕੂਲ ਫੀਸ, ਦੁੱਧ ਦਾ ਬਿੱਲ ਕਿਥਂੋ ਭਰਿਆ ਜਾਵੇਗਾ। ਜਦੋਂ ਕਿ ਹਰੇਕ ਮਾਲਕ ਨੇ ਸਮੇ ਸਿਰ ਪੇਮੇਂਟ ਲੈਣੀ ਹੈ ਦੂਸਰੇ ਪਾਸੇ ਇੰਨਾਂ ਕਾਰੋਬਾਰੀਆ ਲਈ ਸਰਕਾਰ ਨੇ ਕੋਈ ਮਾਲੀ ਸਹਾਇਤਾ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਪਰ ਇਨ੍ਹਾ ਬਾਰੇ ਵੀ ਜਰੂਰ ਸੋਚਣਾ ਚਾਹੀਦਾ ਹੈ। ਕਿਉਂਕਿ ਜਦੋਂ ਤੱਕ ਲੋਕ ਘਰਾਂ ਵਿੱਚ ਬੰਦ ਹਨ ਉਦੋਂ ਤੱਕ ਸਰਕਾਰ ਨੂੰ ਹਰ ਪ੍ਰਕਾਰ ਦੀਆਂ ਸਹੂਲਤਾ ਦੇਣ ਦਾ ਫਰਜ਼ ਬਣਦਾ ਹੈ।    


Bharat Thapa

Content Editor

Related News