ਲਡ਼ਾਈ-ਝਗਡ਼ੇ  ਤੇ ਵੱਖ-ਵੱਖ ਹਾਦਸਿਆਂ ’ਚ 6 ਜ਼ਖਮੀ

Monday, Oct 22, 2018 - 06:58 AM (IST)

ਲਡ਼ਾਈ-ਝਗਡ਼ੇ  ਤੇ ਵੱਖ-ਵੱਖ ਹਾਦਸਿਆਂ ’ਚ 6 ਜ਼ਖਮੀ

ਬਠਿੰਡਾ, (ਸੁਖਵਿੰਦਰ)- ਆਟੋ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ’ਤੇ ਤੇਜ ਰਫ਼ਤਾਰ ਆਟੋ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸਾਥੀ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਰਾਹੁਲ, ਮਨੀਸ਼ ਅਤੇ ਸਾਹਿਬ ਸਿੰਘ ਮੌਕੇ ’ਤੇ ਪਹੁੰਚੇ ਅਤੇ ਮੋਟਰਸਾਈਕਲ ’ਤੇ ਸਵਾਰ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਹਨੀ ਢਿੱਲੋਂ ਵਾਸੀ ਬਠਿੰਡਾ ਵਜੋਂ ਹੋਈ। 
ਇਸੇ ਤਰ੍ਹਾਂ ਲਾਵਾਰਿਸ ਪਸ਼ੂ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮਾਨਸਾ ਰੋਡ ’ਤੇ ਇਕ ਮੋਟਰਸਾਈਕਲ ਸਵਾਰ ਪਿੰਡਾਂ ’ਚ ਕਾਸਮੈਟਿਕ ਦਾ ਸਾਮਾਨ ਵੇਚਣ ਲਈ ਜਾ ਰਿਹਾ ਸੀ। ਪਿੰਡ ਕਟਾਰ ਸਿੰਘ ਵਾਲਾ ਨਜ਼ਦੀਕ  ਸਡ਼ਕ ’ਤੇ ਖਡ਼ੇ ਲਾਵਾਰਿਸ ਪਸ਼ੂ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਪਸ਼ੂ ਦਾ ਸਿੰਙ ਵਿਅਕਤੀ ਦੀ ਛਾਤੀ ਵਿਚ ਚੁੰਬਣ ਕਾਰਨ ਉਸਦੀ ਛਾਤੀ ਬੁਰੀ ਤਰ੍ਹਾਂ ਫਟ ਗਈ।  ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਸ਼ਰਮਾ ਅਤੇ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਅਤੇ ਗੰਭੀਰ ਹਾਲਤ ’ਚ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। 
ਜਿੱਥੇ ਉਸਦੀ ਹਾਲਤ ਗੰਭੀਰ ਵੇਖਦਿਆ ਡਾਕਟਰਾਂ ਵਲੋਂ ਜ਼ਖਮੀ ਨੂੰ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ। ਮੋਟਰਸਾਈਕਲ ਸਵਾਰ ਦੀ ਪਛਾਣ ਵਿਜੇ ਕੁਮਾਰ (50) ਵਾਸੀ ਬੱਲਾ ਰਾਮ ਨਗਰ ਵਜੋਂ  ਹੋਈ।
ਇਸੇ ਤਰ੍ਹਾਂ ਲਡ਼ਾਈ-ਝਗਡ਼ੇ ਅਤੇ ਹਾਦਸਿਆਂ ’ਚ 4 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਤੇਲੀਆ ਵਾਲਾ ਮੁਹੱਲੇ ’ਚ ਦੋ ਭਰਾਵਾਂ ਵਿਚਕਾਰ ਝਗਡ਼ਾ ਹੋ ਗਿਆ। ਇਸ ਦੌਰਾਨ ਇਕ ਭਰਾ ਨੇ ਦੂਸਰੇ ਦੇ ਸਿਰ ’ਤੇ ਹਮਲਾ ਕਰਕੇ ਦੂਸਰੇ ਨੂੰ ਜ਼ਖਮੀ ਕਰ ਦਿੱਤਾ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ ਅਤੇ ਗੋਤਮ ਗੋਇਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਅਮਰਜੀਤ ਸਿੰਘ (44) ਵਜੋਂ ਹੋਈ। ਉਧਰ, ਮਾਲ ਰੋਡ ’ਤੇ ਅਸੰਤੁਲਿਤ ਹੋਣ ਕਾਰਨ ਐਕਟਿਵਾ ਸਵਾਰ 2 ਲਡ਼ਕੀਆਂ ਡਿਵਾਇਡਰ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋ ਗਈ। ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੰਚਾਇਆ। ਜ਼ਖਮੀਆਂ ਦੀ ਪਛਾਣ ਇੰਦਰੇਸ਼ ਬਾਂਸਲ (18) ਅਤੇ ਸੁਭਮ ਸ਼ਰਮਾ (25) ਵਾਸੀ ਗੋਪਾਲ ਨਗਰ ਵਜੋਂ ਹੋਈ। 


Related News