ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਦੀ ਜੇਲ੍ਹ ’ਚੋਂ  ਮੋਬਾਇਲ ਫੋਨ ਸਮੇਤ ਸਿਮ ਕਾਰਡ ਬਰਾਮਦ

Wednesday, Apr 13, 2022 - 03:08 PM (IST)

ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਦੀ ਜੇਲ੍ਹ ’ਚੋਂ  ਮੋਬਾਇਲ ਫੋਨ ਸਮੇਤ ਸਿਮ ਕਾਰਡ ਬਰਾਮਦ

ਫਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਦੀ ਚਰਚਿਤ ਕੇਂਦਰੀ ਜੇਲ੍ਹ ’ਚ ਤਲਾਸ਼ੀ ਮੁਹਿੰਮ ਦੌਰਾਨ ਸਿਮ ਕਾਰਡ ਅਤੇ ਬੈਟਰੀਆਂ ਸਮੇਤ 5 ਹੋਰ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇਆਧਾਰ ’ਤੇ ਥਾਣਾ ਸਿਟੀ ਦੀ ਪੁਲਸ ਨੇ ਕੈਦੀ ਭੁਪਿੰਦਰ ਸਿੰਘ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਲਿਖੇ ਪੱਤਰ ’ਚ ਦੱਸਿਆ ਹੈ ਕਿ ਬਲਾਕ ਨੰਬਰ 2 ਦੀ ਬੈਰਕ ਨੰਬਰ ਇਕ ਦੀ ਤਲਾਸ਼ੀ ਲੈਣ ’ਤੇ ਰੋਸ਼ਨਦਾਨ ’ਚੋਂ ਇਕ ਨੋਕੀਆ ਕੀਪੈਡ ਮੋਬਾਈਲ ਫ਼ੋਨ ਅਤੇ ਲੱਗੀ ਐੱਲ.ਸੀ.ਡੀ. ਦੇ ਪਿੱਛੋਂ ਇੱਕ ਮੋਬਾਇਲ ਫੋਨ ਓਪੋ ਟੱਚ ਸਕਰੀਨ ਬਰਾਮਦ ਹੋਇਆ ਹੈ ।

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਉਸਤੋਂ ਬਾਅਦ ਬਲਾਕ ਨੰਬਰ 3 ਦੀ ਬੈਰਕ ਨੰਬਰ 6 ਦੀ ਤਲਾਸ਼ੀ ਲੈਣ ’ਤੇ ਉਥੇ ਲੱਗੀ ਐੱਲ.ਸੀ.ਡੀ. ਦੇ ਕੋਲ ਇੱਕ ਮੋਬਾਈਲ ਫ਼ੋਨ ਓਪੋ ਅਤੇ ਨਵੀਂ ਬੈਰਕ 2 ਦੀ ਤਲਾਸ਼ੀ ਲੈਣ ’ਤੇ ਇੱਕ ਮੋਬਾਈਲ ਫ਼ੋਨ ਓਪੋ ਟੱਚ ਸਕਰੀਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰ: 3 ਦੀ ਤਲਾਸ਼ੀ ਲੈਣ ’ਤੇ ਵੱਡੀ ਚੱਕੀ ਨੰ: 3 ’ਚ ਬੰਦ ਕੈਦੀ ਭੁਪਿੰਦਰ ਸਿੰਘ ਕੋਲੋਂ ਇਕ ਰੈੱਡਮੀ ਮੋਬਾਈਲ ਫ਼ੋਨ ਬਰਾਮਦ ਹੋਇਆ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਫੜੇ ਗਏ ਮੋਬਾਇਲਾਂ ’ਚ ਚੱਲ ਰਹੇ ਸਿਮ ਕਾਰਡ ਕਿਸ ਦੇ ਨਾਂ ’ਤੇ ਹਨ ਅਤੇ ਇਹ ਸਿਮ ਕਾਰਡ ਅਤੇ ਮੋਬਾਇਲ ਫੋਨ ਜੇਲ ਦੇ ਅੰਦਰ ਕਿਵੇਂ ਪਹੁੰਚੇ?

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News