ਨੇਕੀ ਫਾਊਂਡੇਸ਼ਨ ਵਲੋਂ ਸ਼ਹਿਰ ''ਚ ਲਗਾਏ ਗਏ ਸਾਇਨ ਬੋਰਡ
Wednesday, Feb 02, 2022 - 08:45 PM (IST)
ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਦੇ ਆਈ.ਟੀ.ਆਈ ਚੌਂਕ ਅਤੇ ਰੇਲਵੇ ਪੁਲ ਕੋਲ ਰੋਜ਼ਾਨਾ ਸੜਕ ਹਾਦਸਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਸਨ। ਧੁੰਦਾਂ ਦੇ ਦਿਨਾਂ 'ਚ ਇਹ ਹਾਦਸੇ ਹੋਰ ਵੀ ਵਧ ਗਏ ਸਨ। ਇਸ ਦੇ ਮੱਦੇਨਜ਼ਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵਲੋਂ ਆਈ.ਟੀ.ਆਈ ਅਤੇ ਪੁਲ ਕੋਲ ਡਿਵਾਈਡਰਾਂ 'ਤੇ ਸਾਇਨ ਬੋਰਡ ਲਗਾਏ ਗਏ ਤਾਂ ਜੋ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਧ ਸਕਦੀਆਂ ਹਨ ਸਿੱਧੂ ਦੀਆਂ ਮੁਸ਼ਕਲਾਂ, 30 ਸਾਲ ਪੁਰਾਣੇ ਮਾਮਲੇ ਦੀ ਭਲਕੇ SC 'ਚ ਹੋਵੇਗੀ ਸੁਣਵਾਈ
ਸੰਸਥਾ ਦੇ ਮੈਂਬਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਟੇਟ ਹਾਈਵੇ ਹੋਣ ਕਰਕੇ ਤੇਜ਼ ਰਫ਼ਤਾਰ ਨਾਲ ਆਉਂਦੀਆਂ ਗੱਡੀਆਂ ਧੁੰਦ ਦੇ ਮੌਸਮ 'ਚ ਨਾ ਦਿਖਣ ਕਰਕੇ ਅਕਸਰ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਸਨ ਜਿਸ 'ਚ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋ ਰਿਹਾ ਸੀ। ਭਾਵੇਂ ਇਹ ਬੋਰਡ ਆਦਿ ਲਗਾਉਣੇ ਕੰਮ ਸਰਕਾਰਾਂ ਦੇ ਹਨ ਪਰ ਨਿੱਤ ਹੋ ਰਹੀਆਂ ਘਟਨਾਵਾਂ ਸਾਡੇ ਤੋਂ ਦੇਖੀਆਂ ਨਹੀਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ 20 ਫਰਵਰੀ ਨੂੰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟਾਂ ਪਾਉਣ- ਸੰਤ ਸੀਚੇਵਾਲ
ਬਹੁਤ ਸਾਰੇ ਦੁਰਘਟਨਾ ਗ੍ਰਸਤ ਲੋਕਾਂ ਨੂੰ ਤਾਂ ਕਈ ਵਾਰ ਸੰਸਥਾ ਦੇ ਮੈਂਬਰਾਂ ਨੇ ਵੀ ਹਸਪਤਾਲ ਪਹੁੰਚਾਇਆ ਹੈ। ਸੋ ਸੰਸਥਾ ਨੇ ਇਹ ਬੋਰਡ ਲਗਾਉਣ ਦਾ ਫ਼ੈਸਲਾ ਕੀਤਾ ਅਤੇ ਬਾਹਰੋਂ ਆ ਜਾ ਰਹੇ ਯਾਤਰੀਆਂ ਨੂੰ ਦਿਸ਼ਾ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਦਾ ਸਵਾਗਤ ਵੀ ਕੀਤਾ ਹੈ ਅਤੇ ਅਗਲੀ ਯਾਤਰਾਂ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ। ਨੇਕੀ ਦਾ ਸੁਪਨਾ ਹੈ ਖੁਸ਼ਹਾਲ, ਸਿਹਤਮੰਦ ਅਤੇ ਸਿੱਖਿਅਤ ਸਮਾਜ ਦੀ ਸਿਰਜਣਾ ਕਰਨਾ।
ਇਹ ਵੀ ਪੜ੍ਹੋ : ਸਾਊਦੀ ਅਰਬ ਕਰੇਗਾ ਆਪਣੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ 'ਚ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।